Home ਪਰਸਾਸ਼ਨ ਐਸ.ਡੀ.ਐਮ. ਮਾਲੇਰਕੋਟਲਾ ਨੇ ਜਮਾਲਪੁਰ ਵਿਖੇ ਸਥਾਪਿਤ ਸੇਵਾ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ

ਐਸ.ਡੀ.ਐਮ. ਮਾਲੇਰਕੋਟਲਾ ਨੇ ਜਮਾਲਪੁਰ ਵਿਖੇ ਸਥਾਪਿਤ ਸੇਵਾ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ

62
0

ਮਾਲੇਰਕੋਟਲਾ 29 ਜਨਵਰੀ  ( ਬੌਬੀ ਸਹਿਜਲ, ਧਰਮਿੰਦਰ)- ਜਨਤਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਨੂੰ ਯਕੀਨੀ ਬਨਾਉਣ ਲਈ ਜਮਾਲਪੁਰ ( ਮਾਲੇਰਕੋਟਲਾ) ਵਿਖੇ ਸਥਾਪਿਤ ਸੇਵਾ ਕੇਂਦਰ ਦਾ ਐਸ.ਡੀ.ਐਮ. ਕਰਨਦੀਪ ਸਿੰਘ ਨੇ ਅਚਨਚੇਤ ਚੈਕਿੰਗ ਕੀਤਾ । ਉਨ੍ਹਾਂ  ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਸਮੇਂ ਦੇ ਪਾਬੰਦ ਰਹਿ ਕੇ, ਜਨਤਾ ਦੀ ਸੇਵਾ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕਰੀਏ, ਕਿਉਂਕਿ ਸਰਕਾਰ ਨੇ ਸਾਨੂੰ ਇਹ ਲੋਕ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ।ਇਸ ਮੌਕੇ ਐਸ.ਡੀ.ਐਮ. ਕਰਨਦੀਪ ਸਿੰਘ ਨੇ ਸੇਵਾ ਕੇਂਦਰ ਦਾ ਕੰਮ ਕਾਜ ਸਮੀਖਿਆ ਕੀਤੀ  ਅਤੇ ਸੇਵਾ ਕੇਂਦਰ ਵਿਚ ਆਏ ਹੋਏ ਲੋਕਾਂ ਤੋਂ ਵੀ ਸੇਵਾ ਕੇਂਦਰ ਬਾਰੇ ਗੱਲਬਾਤ ਕੀਤੀ ਗਈ।  ਉਨ੍ਹਾਂ ਕਰਮਚਾਰੀਆਂ ਨੂੰ ਪੈਂਡਿੰਗ ਦਰਖਾਸਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਪਬਲਿਕ ਦਾ ਕੰਮ ਨਿਰਵਿਘਨ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦੇਣ । ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਨਿਰਵਿਘਨ ਤੇ ਸੁਖਾਲ਼ੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ  ਸੂਬਾ ਸਰਕਾਰ ਹਮੇਸ਼ਾ ਯਤਨਸ਼ੀਲ ਹੈ।

LEAVE A REPLY

Please enter your comment!
Please enter your name here