ਬਿਲਾਸਪੁਰ (ਮੋਗਾ), 26 ਮਾਰਚ ( ਅਸ਼ਵਨੀ):- ਉੱਘੇ ਰੰਗਕਰਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟਰ ਡਾ ਨਿਰਮਲ ਜੌੜਾ , ਰਜਿੰਦਰ ਸਿੰਘ ਅਤੇ ਸਤਪਾਲ ਸਿੰਘ ਸਿਡਨੀ ਦੇ ਮਾਤਾ ਗੁਰਦੇਵ ਕੌਰ ਨਮਿੱਤ ਸ੍ਰੀ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਮਾਲੂਸਰ ਸਾਹਿਬ, ਬਿਲਾਸਪੁਰ ਵਿਖੇ ਹੋਈ। ਗੁਰਦੇਵ ਕੌਰ ਪਤਨੀ ਮਾਸਟਰ ਜੀਤ ਸਿੰਘ ਜੋ 80 ਵਰ੍ਹਿਆਂ ਦੇ ਸਨ, ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ।ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ।ਉਨ੍ਹਾਂ ਕਿਹਾ ਕਿ ਜੌੜਾ ਪਰਿਵਾਰ ਦੀ ਜਿੱਥੇ ਪਿੰਡ ਨੂੰ ਵੱਡੀ ਦੇਣ ਹੈ ਉੱਥੇ ਪਰਿਵਾਰ ਦੇ ਮੈਂਬਰ ਡਾ ਨਿਰਮਲ ਜੌੜਾ ਨੇ ਆਪਣੀ ਕਲਾ ਤੇ ਵਿੱਦਿਆ ਨਾਲ ਦੁਨੀਆ ਭਰ ਵਿੱਚ ਪਿੰਡ ਦਾ ਨਾਮ ਰੌਸ਼ਨ ਕੀਤਾ। ਇਹ ਸਭ ਮਾਤਾ ਗੁਰਦੇਵ ਕੌਰ ਦੀਆਂ ਸਿੱਖਿਆਵਾਂ ਸਦਕਾ ਹੈ। ਲੋਕ ਸਭਾ ਮੈਂਬਰ ਤੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਮੌਕੇ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਮੈਂਬਰ ਪਾਰਲੀਮੈਂਟ ਅਤੇ ਗਾਇਕ ਮੁਹੰਮਦ ਸਦੀਕ, ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ, ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਸਟੇਟ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਅਤੇ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਵੱਲੋਂ ਡਾ ਨਿਰਮਲ ਜੌੜਾ ਨੂੰ ਸਿਰਪਾਓ ਭੇਂਟ ਕੀਤਾ ਗਿਆ।ਇਸ ਮੌਕੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰੋ ਗੁਰਭਜਨ ਗਿੱਲ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ, ਸਾਬਕਾ ਆਈ ਜੀ ਪੁਲਿਸ ਗੁਰਪ੍ਰੀਤ ਸਿੰਘ ਤੂਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ, ਸਾਬਕਾ ਵਾਈਸ ਚਾਂਸਲਰ ਕ੍ਰਿਪਾਲ ਸਿੰਘ ਔਲਖ ਤੇ ਸਰਦਾਰਾ ਸਿੰਘ ਜੌਹਲ, ਸ਼ਰਤ ਸੱਤਿਆ ਚੌਹਾਨ ਆਈ ਪੀ ਐਸ, ਅਸ਼ਵਨੀ ਕਪੂਰ ਆਈ ਪੀ ਐਸ ਅਤੇ ਪੰਜਾਬੀ ਸਾਹਿਤ ਅਕਾਡਮੀ, ਸੱਭਿਆਚਾਰਕ ਸੱਥ ਪੰਜਾਬ, ਮਾਲਵਾ ਸਾਹਿਤ ਸਭਾ, ਪੰਜਾਬੀ ਲੇਖਕ ਸਭਾ ਚੰਗੀਗੜ੍ਹ, ਪੀ ਏ ਯੂ ਦੇ ਯੁਵਕ ਸੇਵਾਵਾਂ ਵਿਭਾਗ ਅਤੇ ਹੋਰ ਬਹੁਤ ਸਾਰੀਆਂ ਸਿੱਖਿਆ, ਸੱਭਿਆਚਾਰਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ।
ਇਸ ਮੌਕੇ ਰਿਸਤੇਦਾਰ ਦੋਸਤਾਂ ਮਿੱਤਰਾ ਤੋਂ ਇਲਾਵਾ ਜੋ ਸਾਬਕਾ ਆਈ ਏ ਐਸ ਇਕਬਾਲ ਸਿੰਘ, ਐਗਰੀਕਲਚਰ ਅਫ਼ਸਰ ਡਾ ਨਵਦੀਪ ਜੌੜਾ, ਅਨਿਲ ਦੱਤ ਸ਼ਰਮਾ ਮਹਾਂ ਸ਼ਕਤੀ ਕਲਾ ਕੇਂਦਰ ਬਰਨਾਲਾ,ਆਰਟਿਸਟ ਤੇਜਪ੍ਰਤਾਪ ਸਿੰਘ ਸੰਧੂ, ਬਾਬਾ ਜਗਜੀਤ ਸਿੰਘ ਲੋਪੋਂ, ਪੀਆਰਓ ਨਵਦੀਪ ਸਿੰਘ ਗਿੱਲ, ਖੇਤੀਬਾੜੀ ਯੂਨੀਵਰਸਿਟੀ ਤੋਂ ਪਾਉਂਟਾ ਦੇ ਪ੍ਰਦਾਨ ਹਰਮੀਤ ਸਿੰਘ ਕਿੰਗਰਾ, ਮੀਤ ਪ੍ਰਧਾਨ ਕਮਲਦੀਪ ਸੰਘਾ, ਸਟੇਟ ਅਫ਼ਸਰ ਰਿਸ਼ੀਵਿੰਦਰ ਗਿੱਲ, ਸਤਵੀਰ ਸਿੰਘ ਕਲਚਰ ਸੁਪਰਵਾਇਜਰ, ਡਾ ਜਸਵਿੰਦਰ ਕੌਰ ਬਰਾੜ, ਡਾ ਸੁਖਪ੍ਰੀਤ ਸਿੰਘ, ਡਾ ਹਰਪਾਲ ਭੁੱਲਰ, ਡਾ ਪਰਮਬੀਰ ਸਿੰਘ, ਡਾ ਯੋਗਤਾ ਸ਼ਰਮਾ, ਲੋਕ ਗਾਇਕ ਸੁਖਵਿੰਦਰ ਸੁੱਖੀ, ਪ੍ਰਿੰਸੀਪਲ ਦਲਬੀਰ ਸਿੰਘ ਤੇ ਭੁਪਿੰਦਰ ਸਿੰਘ ਢਿੱਲੋਂ, ਪ੍ਰੋ ਪਾਲੀ ਭੁਪਿੰਦਰ, ਪ੍ਰੀਤਮ ਸਿੰਘ ਭਰੋਵਾਲ, ਪਰਮਪਾਲ ਸਿੰਘ ਪਤੋ, ਮਨਜੋਤ ਗਿਲ , ਕੰਵਲਜੀਤ ਸਿੰਘ ਕੈਲਗਿਰੀ, ਡਾ ਚੰਦਰ ਭਨੋਟ ਸਿਗਮਾ, ਸੁਖਮਿੰਦਰਪਾਲ ਸਿੰਘ ਗਰੇਵਾਲ , ਹਰਜੀਤ ਸਿੰਘ ਧਾਲੀਵਾਲ, ਰਵਿੰਦਰ ਸਿੰਘ ਰੰਗੂਵਾਲ, ਦੀਪਕ ਸ਼ਰਮਾ ਚਨਾਰਥਲ, ਜਸਵੰਤ ਸਿੰਘ ਛਾਪਾ ਅਤੇ ਤੋਤਾ ਸਿੰਘ ਦੀਨਾ ਆਦਿ ਹਾਜ਼ਰ ਸਨ।