ਰਾਜਪੁਰਾ (ਰਾਜੇਸ ਜੈਨ) ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਂਪੁਰ ਦੇ ਸਾਬਕਾ ਸਰਪੰਚ ਲਾਲ ਸਿੰਘ ਮਰਦਾਂਪੁਰ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨਾਂ੍ਹ ਦੇ ਵੱਡੇ ਸਪੁੱਤਰ ਕੁਲਵਿੰਦਰ ਸਿੰਘ ਦੇ ਪੁੱਤਰ ਇੰਜ: ਗੁਰਪ੍ਰਰੀਤ ਸਿੰਘ ਦਾ ਬੀਤੀ 16 ਮਾਰਚ ਨੂੰ ਦੇਰ ਰਾਤ ਚਪੜ-ਸੀਲ ਰੋਡ ‘ਤੇ ਬਲੈਰੋ ਪਿੱਕਅਪ ਗੱਡੀ ਨਾਲ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਗੁਰਪ੍ਰਰੀਤ ਸਿੰਘ ਦੀ ਮੌਤ ਹੋ ਗਈ। ਇੰਜੀਨੀਅਰ ਗੁਰਪ੍ਰਰੀਤ ਸਿੰਘ ਏਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾਵਾਂ ਨਿਭਾਅ ਰਹੇ ਸਨ। 16 ਮਾਰਚ ਨੂੰ ਹੋਏ ਭਿਆਨਕ ਸੜਕ ਹਾਦਸੇ ‘ਚ ਆਪਣੇ ਦਾਦਾ ਲਾਲ ਸਿੰਘ, ਪਿਤਾ ਕੁਲਵਿੰਦਰ ਸਿੰਘ, ਮਾਤਾ ਹਰਵਿੰਦਰ ਕੌਰ, ਧਰਮ ਪਤਨੀ ਹਰਸ਼ਦੀਪ ਕੌਰ, ਭਰਾ ਸੁਖਪ੍ਰਰੀਤ ਸਿੰਘ, ਆਪਣੀ ਪੁੱਤਰੀ ਜਪੁਜੀ ਕੌਰ ਨੂੰ ਸਦਾ ਲਈ ਇਸ ਫਾਨੀ ਦੁਨੀਆ ਤੋਂ ਪਰਿਵਾਰ ਨੂੰ ਅਲਵਿਦਾ ਆਖ ਗਏ। ਜਿਨਾਂ੍ਹ ਦੀ ਅੰਤਿਮ ਅਰਦਾਸ ਪਿੰਡ ਮਰਦਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨੇ ਸਾਬਕਾ ਸਰਪੰਚ ਲਾਲ ਸਿੰਘ ਤੇ ਉਨਾਂ੍ਹ ਦੇ ਸਪੁੱਤਰ ਕੁਲਵਿੰਦਰ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖ ਦੀ ਘੜੀ ‘ਚ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ, ਸਾਬਕਾ ਲੋਕ ਸਭਾ ਮੈਂਬਰ ਪੋ੍. ਪੇ੍ਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬੀਬੀ ਹਰਪ੍ਰਰੀਤ ਕੌਰ ਮੁਖਮੈਲਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ, ਵਿਕਾਸ ਸ਼ਰਮਾ ਭਾਜਪਾ ਹਲਕਾ ਇੰਚਾਰਜ ਘਨੌਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿੱਕੀ ਘਨੌਰ, ਐਸਜੀਪੀਸੀ ਮੈਂਬਰ ਨਿਰਮੈਲ ਸਿੰਘ, ਜਸਮੇਰ ਸਿੰਘ ਲਾਛੜੂ, ਬਲਜੀਤ ਸਿੰਘ ਭੁੱਟਾ ਫ਼ਤਹਿਗੜ੍ਹ, ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਪ੍ਰਧਾਨ ਅਬਰਿੰਦਰ ਸਿੰਘ ਕੰਗ, ਹਰਵਿੰਦਰ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਮਹਿਦੂਦਾਂ, ਕੈਪਟਨ ਖੁਸ਼ਵੰਤ ਸਿੰਘ, ਭਜਨ ਸਿੰਘ ਖੋਖਰ, ਭੁਪਿੰਦਰ ਸਿੰਘ ਸੇਖੂਪੁਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਮਨਜੀਤ ਸਿੰਘ ਘੁਮਾਣਾ, ਡਾ. ਜਸਵਿੰਦਰ ਸਿੰਘ ਡਾ. ਗੁਰਉਪਦੇਸ ਕੌਰ, ਡਾ. ਗੁਰਪ੍ਰਰੀਤ ਕੌਰ, ਕਰਮ ਪਾਲ ਸ਼ਰਮਾ ਪਿੰ੍ਸੀਪਲ ਮਰਦਾਂਪੁਰ, ਹਰਵਿੰਦਰ ਸਿੰਘ ਕਾਮੀ ਕਲਾਂ, ਡੀਸੀ ਦਫ਼ਤਰ ਫਤਿਗੜ ਸਾਹਿਬ ਤੋਂ ਮੁਲਾਜ਼ਮ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਰੌਣੀ ਕਿਸਾਨ ਮੇਲਾ ਮੈਂਬਰ, ਘਨੌਰ ਦੇ ਜ਼ਲਿ੍ਹਾ ਪ੍ਰਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਸਾਬਕਾ ਸਰਪੰਚ ਵਲੋਂ ਲਾਲ ਸਿੰਘ ਮਰਦਾਂਪੁਰ ਅਤੇ ਕੁਲਵਿੰਦਰ ਸਿੰਘ ਮਰਦਾਂਪੁਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
