ਜਗਰਾਉਂ, 14 ਅਪ੍ਰੈਲ ( ਧਰਮਿੰਦਰ )-ਸੀਨੀਅਰ ਕਾਂਗਰਸੀ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਸਰਪੰਚ ਹਰਦੇਵ ਸਿੰਘ ਫਤਿਹਗੜ੍ਹ ਸਿਵੀਆ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਰੱਖੇ ਗਏ ਪਾਠ ਦੇ ਭੋਗ 16 ਅਪ੍ਰੈਲ ਦਿਨ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਪਾਏ ਜਾਣਗੇ। ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ ਪ੍ਰਧਾਨ ਜ਼ਿਲ੍ਹਾ ਕਾਂਗਰਸ, ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਦਰਸ਼ਨ ਸਿੰਘ ਦੇਸ਼ ਭਗਤ ਪ੍ਰਧਾਨ ਐਸ.ਸੀ./ਬੀ.ਸੀ ਵੈਲਫੇਅਰ ਕੌਂਸਲ ਪੰਜਾਬ, ਸਤਿੰਦਰਪਾਲ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਹਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬਲਾਕ ਕਾਂਗਰਸ ਜਗਰਾਉਂ, ਨਵਦੀਪ ਸਿੰਘ ਗਰੇਵਾਲ ਪ੍ਰਧਾਨ ਦੇਹਤ ਕਾਂਗਰਸ ਜਗਰਾਉਂ, ਸੂਬੇਦਾਰ ਹਰਦਿਆਲ ਸਿੰਘ ਸਿਵੀਆ ਤੋਂ ਇਲਾਵਾ ਇਲਾਕੇ ਦੀਆਂ ਸਿਆਸੀ ਤੇ ਹੋਰ ਮਾਣਯੋਗ ਸਖਸ਼ੀਅਤਾਂ ਵਲੋਂ ਹਰਦੇਵ ਸਿੰਘ ਸਿਵੀਆ ਦੇ ਦੇਹਾਂਤ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।