ਲੁਧਿਆਣਾ (ਲਿਕੇਸ ਸ਼ਰਮਾ ) ਟਰਾਲੇ ਨੇ ਰੋਂਗ ਸਾਈਡ ਜਾਂ ਕਾਰ ਨੂੰ ਲਿਆ ਅਪਣੀ ਚਪੇਟ ਚ ਇਹ ਹਾਦਸਾ ਐਨਾ ਭਿਆਨਕ ਸੀ ਕਿ ਨੌਜਵਾਨ ਦੀ ਖੋਪੜੀ ਅਤੇ ਕਾਰ ਦੀ ਛਤ ਗਿਰੀ 10 ਫੁੱਟ ਦੂਰ। ** ਦੇਰ ਰਾਤ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਾਹ ’ਤੇ ਵਾਪਰੇ ਇੱਕ ਭਿਆਨਕ ਸੜ੍ਹਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 32 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ ਤਿੰਨ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਇੱਕ ਮਾਸੂਮ ਬੇਟੀ ਹੈ, ਜੋ ਇਸ ਵੇਲੇ ਆਪਣੇ ਪਿਤਾ ਨੂੰ ਖੋਅ ਚੁੱਕੀ ਹੈ। ਹਾਦਸੇ ਵੇਲੇ ਗੁਰਿੰਦਰ ਸਿੰਘ ਰਾਤ ਕਰੀਬ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ ਅਤੇ ਸਮਰਾਲਾ ਨੇੜਲੇ ਪਿੰਡ ਪਾਲਮਾਜਰਾ ਵਿਖੇ ਪਹੁੰਚਦੇ ਹੀ ਇੱਕ ਤੇਜ ਰਫ਼ਤਾਰ ਟੱਰਕ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਗੁਰਿੰਦਰ ਦੀ ਖੋਪੜੀ ਅਤੇ ਕਾਰ ਦੀ ਛਤ ਹਾਦਸੇ ਤੋਂ 10 ਫੁੱਟ ਦੂਰ ਮਿਲੀ । ਦੁਰਘਟਨਾ ਵੇਲੇ ਗੁਰਵਿੰਦਰ ਸਿੰਘ ਇੱਕਲਾ ਹੀ ਸੀ ਅਤੇ ਮੌਕੇ ਦੀਆਂ ਤਸਵੀਰਾਂ ਵੇਖ ਕੇ ਜਾਪਦਾ ਹੈ, ਕਿ ਮਿ੍ਰਤਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਬਚਣ ਲਈ ਆਪਣੀ ਕਾਰ ਨੂੰ ਬਿਲਕੁਲ ਕੱਚੇ ਰਾਹ ਨਹਿਰ ਦੀ ਰੇਿਗ ਤੱਕ ਵੀ ਲੈ ਗਿਆ, ਪਰ ਟੱਰਕ ਚਾਲਕ ਦੀ ਅਣਗਹਿਲੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਗਈ। ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਉਸ ਦੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦਾ ਰੌ-ਰੌ ਬੁਰਾ ਹਾਲ ਹੈ। Byte:- ਮਾਲਵਿੰਦਰ ਸਿੰਘ ਸਰਪੰਚ Byte:- ਸੋਨੀ ਸਿਹਾਲਾ ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਰਾਤ ਕਰੀਬ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ। ਜਿਸ ਦੀ ਕਾਰ ਦਾ ਐਕਸੀਡੈਂਟ ਇਕ ਟਰਾਲੇ ਨਾਲ ਹੋਗਿਆ। ਟਰਾਲਾ ਰੋਂਗ ਸਾਈਡ ਤੋਂ ਆਕੇ ਸਿੱਧਾ ਕਾਰ ਵਿੱਚ ਵੱਜਿਆ। ਟਰਾਲਾ ਚਲਾਕ ਬਲਵੰਤ ਚੰਦ ਜੋਂ ਕੇ ਜੰਮੂ ਦਾ ਰਹਿਣ ਵਾਲਾ ਹੈ ਮੋਕੇ ਤੋਂ ਫਰਾਰ ਹੋ ਗਿਆ। ਜਿਸ ਤੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।