ਮੁੱਲਾਂਪੁਰ ਦਾਖਾ 22 ਜੁਲਾਈ ( ਸਤਵਿੰਦਰ ਸਿੰਘ ਗਿੱਲ) ਪਿਛਲੇ ਦਿਨੀ ਆਂਗਣਵਾੜੀ ਸੈਂਟਰ 25 ਅਤੇ 25 ਪਿੰਡ ਰਛੀਨ ਬਲਾਕ ਪੱਖੋਵਾਲ ਵਿਖੇ ਬੌਧਿਕ ਵਿਕਾਸ ਸਬੰਧੀ ਈHਸੀHਸੀHਈH ਦਿਵਸ ਆਯੋਜਿਤ ਕੀਤਾ ਗਿਆ। ਜਿਸ ਵਿੱਚ ਆਂਗਣਵਾੜੀ ਵਰਕਰ ਜਸਵੀਰ ਕੌਰ ਅਤੇ ਪਰਵਿੰਦਰ ਕੌਰ, ਸੁਪਰਵਾਇਜਰ ਪਰਮਜੀਤ ਕੌਰ, ਸਰਪੰਚ ਅਵਤਾਰ ਸਿੰਘ, ਪੋਸ਼ਣ ਪੰਚਾਇਤ ਕਮੇਟੀ, ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆ ਨੇ ਭਾਗ ਲਿਆ। ਇਸ ਵਿੱਚ 3 ਟੀਮਾਂ ਬਣਾ ਕੇ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿੱਚ 66 ਬੱਚੇ ਨੇ ਭਾਗ ਲਿਆ ਜਿਸ ਵਿੱਚ ਬੱਚਿਆਂ ਵਲੋਂ ਸਕੂਲ ਦੀ ਤਿਆਰੀ ਹਰ ਘਰ ਦੀ ਜਿੰਮੇਵਾਰੀ ਦਾ ਨਾਅਰਾ ਲਾਇਆ ਜਾ ਗਿਆ ਅਤੇ ਬੱਚਿਆਂ ਨੂੰ ਗਿਆਨ ਇੰਦਰੀਆਂ ਨਾਲ ਸੁੰਘਣਾ, ਸਪਰਸ, ਸੁਆਦ ਨਾਲ ਚੀਜਾਂ ਨੂੰ ਪਹਿਚਾਣ ਕਰਨ ਬਾਰੇ ਦੱਸਿਆ ਗਿਆ। ਇਸ ਮੌਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।