ਮ੍ਰਿਤਕ ਦੇ ਨੌਕਰ ਅਤੇ ਦੋਸਤ ਨੇ ਫਿਰੌਤੀ ਦੇਕੇ ਕਰਵਾਇਆ ਕਤਲ
ਲੁਧਿਆਣਾ(ਰਾਜੇਸ ਜੈਨ)ਲੁਧਿਆਣਾ ਦੇ ਥਾਣਾ ਸਦਰ ਚ ਦਰਜ ਐਨ ਆਰ ਆਈ ਬਨਿੰਦਰ ਦੀਪ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਨੌਕਰ ਬਲ ਸਿੰਘ ਅਤੇ ਦੋਸਤ ਜਗਰਾਜ ਸਿੰਘ ਨੇ ਕਰਵਾਇਆ ਸੀ, ਜੋਕਿ ਉਸ ਨਾਲ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਇਨ੍ਹਾਂ ਦੋਵਾਂ ਵੱਲੋਂ ਅੱਗੇ 3 ਲੱਖ ਦੀ ਫਿਰੌਤੀ ਦੇਕੇ ਕਤਲ ਕਰਵਾਉਣ ਲਈ ਕਿਹਾ ਗਿਆ ਸੀ। ਪੁਲਿਸ ਨੇ ਫਿਰੌਤੀ ਲੈਕੇ ਕਤਲ ਕਰਨ ਵਾਲੇ ਚਾਰ ਹੋਰ ਮੁਲਜ਼ਮ ਜਸਪ੍ਰੀਤ ਸਿੰਘ, ਸੋਹਿਲ ਅਲੀ, ਦੇਵ ਰਾਜ ਅਤੇ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨੌਕਰ ਦੀ ਮਾਂ ਬਾਰੇ ਅਕਸਰ ਹੀ ਅਭਦਰ ਭਾਸ਼ਾ ਦੀ ਵਰਤੋਂ ਕਰਦਾ ਸੀ ਜਿਸ ਦੀ ਉਹ ਰੰਜਿਸ਼ ਰੱਖਦਾ ਸੀ। ਓਥੇ ਹੀ ਜਗਰਾਜ ਉਸ ਨਾਲ ਹੀ ਕੰਮ ਕਰਦਾ ਸੀ। ਪੁਲਿਸ ਨੇ ਵਾਰਦਾਤ ਚ ਵਰਤੇ ਹੋਏ ਦਾਤ, ਮੋਟਰਸਾਇਕਲ ਅਤੇ ਫਿਰੌਤੀ ਦੀ 1 ਲੱਖ 80 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਹੈ। ਇਸ ਕਤਲ ਮਾਮਲੇ ਤੋਂ ਬਾਅਦ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਅਤੇ ਸੀਸੀਟੀਵੀ ਦੀ ਵੀ ਮਦਦ ਲਈ ਗਈ ਸੀ। ਪਰ ਜਦੋਂ ਇਸ ਸਬੰਧੀ ਨੌਕਰ ਕੋਲੋ ਗੰਭੀਰਤਾ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਇਸ ਵਿੱਚ ਕਈ ਖੁਲਾਸੇ ਹੁੰਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮ੍ਰਿਤਕ ਪ੍ਰੋਪਰਟੀ ਦਾ ਵੀ ਕੰਮ ਕਰਦਾ ਹੈ ਜਿਸਤੇ ਕਈ ਕੇਸ ਵੀ ਪਹਿਲਾ ਚਲਦੇ ਸੀ ਉਸਨੂੰ ਵੀ ਗੰਭੀਰਤਾ ਨਾਲ ਦੇਖਿਆ ਗਿਆ ਤਾਂ ਇਸ ਸਾਰੇ ਮਾਮਲੇ ਵਿੱਚ ਖੁਲਾਸਾ ਹੋਇਆ ਕਿ ਤਿੰਨ ਲੱਖ ਰੁਪਏ ਦੀ ਵਿਰੋਧੀ ਦੇ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ‘ਚ ਜਾਂਚ ਜਾਰੀ ਹੈ ਅਤੇ ਅਰੌਪੀਆਂ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਨੇ।