ਜਗਰਾਉਂ, 24 ਅਪ੍ਰੈਲ ( ਵਿਕਾਸ ਮਠਾੜੂ)-ਲੁਧਿਆਣਾ ਵਿਖੇ ਹੋਈ ਕਲਾ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕਲਾ ਪ੍ਰਦਰਸ਼ਨੀ ਵਿੱਚ ਜੀ. ਐੱਚ. ਜੀ. ਅਕੈਡਮੀ ਜਗਰਾਉਂ ਸਕੂਲ ਦੀਆਂ +1 ਸਾਇੰਸ ਖੁਸ਼ਮਨਦੀਪ ਕੌਰ, +1 ਸਾਇੰਸ ਗੁਰਵੀਰ ਕੌਰ, +1 ਸਾਇੰਸ ਜਸ਼ਨਪ੍ਰੀਤ ਕੌਰ, +1 ਸਾਇੰਸ ਪ੍ਰਭਸਿਮਰਨ ਕੌਰ, 10ਵੀਂ ਬੀ ਹਰਲੀਨ ਕੌਰ,10ਵੀਂ ਬੀ: ਏਕਮਜੋਤ ਕੌਰ,10ਵੀਂ ਬੀ: ਅਗਮਪ੍ਰੀਤ ਕੌਰ,10ਵਾਂ ਡੀ: ਨਵਨੀਤ ਢਿੱਲੋਂ,10ਵੀਂ ਸੀ: ਸਿਮਰਨ ਕੌਰ,10ਵੀਂ ਸੀ ਮੰਨਤ,10 ਸੀ ਸੁਖਸਿਮਰਨ ਸਿੰਘ, 10ਵੀਂ ਡੀ ਨਵਜੋਤ ਕੌਰ, 9ਵੀਂ ਸੀ ਗੁਰਸਿਮਰਨ ਕੌਰ, 8ਵੀਂ ਏ ਪ੍ਰਭਜੋਤ ਸਿੰਘ ਅਤੇ 6ਵੀਂ ਡੀ ਰਮਨਦੀਪ ਕੌਰ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। +1 ਸਾਇੰਸ ਜਸ਼ਨਪ੍ਰੀਤ ਕੌਰ ਨੇ ਇਸ ਕਲਾ ਪ੍ਰਦਰਸ਼ਨੀ ਵਿੱਚ ਸਭ ਤੋਂ ਵੱਧ ਰਚਨਾਤਮਕ ਕਾਰਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ 10ਵੀਂ ਬੀ ਦੀ ਹਰਲੀਨ ਕੌਰ ਨੇ ਬਹੁਤ ਹੀ ਵਧੀਆ ਪੋਰਟਰੇਟ ਬਣਾ ਕੇ ਪ੍ਰਥਮ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੀ. ਐਚ. ਜੀ. ਅਕੈਡਮੀ ਸਕੂਲ ਜਗਰਾਉ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਤਰ੍ਹਾਂ ਦੇ ਮੁਕਾਬਲਿਆਂ ਅਤੇ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ।ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਹਰ ਖੇਤਰ ਵਿੱਚ ਅੱਗੇ ਵਧਣ ਦੀ ਇੱਛਾ ਹੋਣੀ ਜ਼ਰੂਰੀ ਹੈ। ਇਸ ਨਾਲ ਬੱਚਿਆਂ ਵਿਚ ਸਵੈ ਵਿਸ਼ਵਾਸ ਦੀ ਭਾਵਨਾ ਉਜਾਗਰ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਆਰਟ ਅਧਿਆਪਕਾਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ।