Home Education ਜ਼ਿਲ੍ਹੇ ਦੇ ਸਮੂਹ ਸਕੂਲਾਂ ਅਤੇ ਆਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਡੀ-ਵਾਰਮਿੰਗ ਕਰਨੀ...

ਜ਼ਿਲ੍ਹੇ ਦੇ ਸਮੂਹ ਸਕੂਲਾਂ ਅਤੇ ਆਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਡੀ-ਵਾਰਮਿੰਗ ਕਰਨੀ ਯਕੀਨੀ ਬਣਾਈ ਜਾਵੇ – ਡਿਪਟੀ ਕਮਿਸ਼ਨਰ

32
0


ਤਰਨ ਤਾਰਨ, 25 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : 26 ਅਪ੍ਰੈਲ ਨੂੰ ਰਾਸ਼ਟਰੀ ਡੀ-ਵਾਰਮਿੰਗ ਡੇ ਮਨਾਏ ਜਾਣ ਸਬੰਧੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਸਿੰਘ ਨੇ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਅਤੇ ਆਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਡੀ-ਵਾਰਮਿੰਗ ਕਰਨੀ ਯਕੀਨੀ ਬਣਾਈ ਜਾਵੇ।ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ, ਜਿਲ੍ਹਾ ਟੀਕਾਕਰਨ ਅਫਸਰ -ਕਮ-ਨੋਡਲ ਅਫਸਰ ਆਰ. ਬੀ. ਐਸ. ਕੇ. ਡਾ. ਵਰਿੰਦਰਪਾਲ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਪਰਮਜੀਤ ਸਿੰਘ ਅਤੇ ਸਮੂਹ ਐੱਸ. ਐੱਮ. ਓਜ਼ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਾਣਾ ਖਾਣ ਤੋਂ ਪਹਿਲਾ ਬੱਚਿਆਂ ਅਤੇ ਉਹਨਾ ਦੇ ਮਾਪਿਆ ਨੂੰ ਆਂਗਣਵਾੜੀ ਵਰਕਰਾਂ, ਅਧਿਆਪਕਾ ਅਤੇ ਆਸ਼ਾ ਵਰਕਰ ਅਤੇ ਸਿਹਤ ਕਰਮਚਾਰੀਆਂ ਰਾਹੀਂ ਪਹਿਲਾ ਹੱਥਾਂ ਦੀ ਸਫਾਈ ਦੀ ਮੱਹਤਤਾ ਅਤੇ ਸਫ਼ਾਈ ਕਿਵੇਂ ਕਰਨੀ ਸਬੰਧੀ ਜਾਣਕਾਰੀ ਹਰ ਬੱਚੇ ਅਤੇ ਵਿਅਕਤੀ ਤੱਕ ਪਹੁੰਚਾਈ ਜਾਵੇ ਅਤੇ ਸਫਾਈ ਸਬੰਧੀ ਵੱਧ ਤੋਂ ਵੱਧ ਲੋਕਾ ਨੂੰ ਜਾਗਰੂਕ ਕੀਤਾ ਜਾਵੇ।ਉਹਨਾ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਮਿਡ ਡੇ ਮੀਲ ਬਣਾਉਦੇ ਵਰਕਰਾਂ ਸਕੂਲਾਂ ਦੀਆਂ ਕੰਨਟੀਨਾ ਤੇ ਕੰਮ ਕਰਦੇ ਕਰਮਚਾਰੀਆ, ਖਾਣਾ ਪਰੋਸਣ ਵਾਲੇ ਕਰਮਚਾਰੀਆਂ ਦੀ ਨਿੱਜੀ ਸਾਫ਼ ਸਫਾਈ ਵੱਲ ਧਿਆਨ ਦਿੱਤਾ ਜਾਵੇ ਅਤੇ ੳਹਨਾ ਦਾ ਸਮੇਂ-ਸਮੇਂ ਮੈਡੀਕਲ ਚੈਕਅੱਪ ਕਰਵਾਇਆ ਜਾਵੇ। ਇਸ ਮੌਕੇ ਉਹਨਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਾਦਇਤ ਕੀਤੀ ਕਿ ਸਾਰੇ ਸਕੂਲਾਂ ਦੀਆ ਪਾਣੀ ਵਾਲੀਆਂ ਟੈਕੀਆਂ ਚੈੱਕ ਕਰਕੇ ਅਤੇ ਉਹਨਾ ਦੀ ਸਫਾਈ ਅਤੇ ਕਲੋਰੀਰੇਸ਼ਨ ਕਰਵਾਈ ਜਾਵੇ ਅਤੇ ਇਸ ਸਬੰਧੀ ਵਿਥਾਰ ਰਿਪੋਰਟ ਭੇਜੀ ਜਾਵੇ।ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ 26 ਅਪ੍ਰੈਲ, 2023 ਨੂੰ ਡੀ ਵਾਰਮਿੰਗ ਡੇ ਅਤੇ 5 ਮਈ 2023 ਨੂੰ ਮੋਪ-ਅੱਪ ਡੇ ਮਨਾਇਆ ਜਾਵੇਗਾ।ਉਹਨਾਂ ਦੇ ਦੱਸਿਆ ਕਿ ਬੱਚਿਆ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ।ਪੇਟ ਵਿੱਚ ਕੀੜੇ ਹੋਣ ਨਾਲ ਬੱਚੇ ਕੁਪੋਸ਼ਣ ਦਾ ਸਿ਼ਕਾਰ ਹੋ ਜਾਦੇ ਹਨ ਅਤੇ ਉਹਨਾ ਨੂੰ ਖਾਧਾ ਪੀਤਾ ਨਹੀ ਲਗਦਾ। ਉਹਨਾ ਨੇ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਥਕਾਵਟ ਰਹਿੰਦੀ ਹੈ ਅਤੇ ਉਸ ਦਾ ਸਰੀਰਕ ਵਿਕਾਸ ਰੁੱਕ ਜਾਂਦਾ ਹੈ ਡੀ ਵਾਰਮਿੰਗ ਡੇ ਮਨਾਉਣ ਉਦੇਸ਼ ਬੱਚਿਆ ਨੂੰ ਹੀ ਪੇਟ ਦੇ ਕੀੜੀਆਂ ਤੋਂ ਮੁਕਤੀ ਦਿਵਾਉਣਾ ਹੈ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ-ਕਮ-ਨੋਡਲ ਅਫਸਰ ਆਰ. ਬੀ. ਐਸ. ਕੇ. ਡਾ. ਵਰਿੰਦਰਪਾਲ ਕੌਰ ਨੇ ਦੱਸਿਆਂ ਕਿ ਡੀ ਵਾਰਿਮੰਗ ਡੇ ਵਾਲੇ ਦਿਨ ਜਿਲ੍ਹੇ ਦੇ ਸਾਰੇ 784 ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, 331 ਪ੍ਰਾਈਵੇਟ ਸਕੂਲਾਂ ਅਤੇ 1076 ਆਂਗਣਵਾੜੀ ਸੈਟਰਾਂ ਵਿੱਚ ਪੜਦੇ 01 ਤੋਂ 19 ਸਾਲ ਦੇ ਲੱਗਭੱਗ 3,15,000 ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖਵਾਉਣ ਦਾ ਟੀਚਾ ਹੈ।ਉਹਨਾਂ ਦੱਸਿਆ ਕਿ ਆਂਗਣਵਾਂੜੀ ਸੈਂਟਰਾਂ ਦੇ ਵਿੱਚ ਰਜਿਸਟਰਡ ਬੱਚੇ 1-2 ਸਾਲ ਤੱਕ ਦੇ ਹਨ, ਨੂੰ ਐਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਣਾ ਹੈ, ਜੇਕਰ ਸਿਰਪ ਉਪਲੱਬਧ ਨਹੀ ਹੈ ਤਾਂ ਐਲਬੈਂਡਾਜੋਲ ਦੀ ਅੱਧੀ ਗੋਲੀ ਵੀ ਦਿੱਤੀ ਜਾ ਸਕਦੀ ਹੈ ਅਤੇ 02 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਪੂਰੀ ਗੋਲੀ ਖਵਾਈ ਜਾਣੀ ਹੈ।ਉਹਨਾ ਨੇ ਇਹ ਵੀ ਕਿਹਾ ਕਿ ਗੋਲੀ ਬੱਚੇ ਨੂੰ ਖਾਲੀ ਪੇਟ ਬਿਲਕੁਲ ਨਾ ਖੁਆਈ ਜਾਵੇ, ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇਹ ਗੋਲੀ ਟੀਚਰਾਂ ਅਤੇ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਹੀ ਖੁਆਈ ਜਾਵੇ।

LEAVE A REPLY

Please enter your comment!
Please enter your name here