ਜਗਰਾਓਂ,10 ਅਗਸਤ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖ਼ੇ ਬਾਰਵੀ ਜਮਾਤ ਦੇ ਵਿਦਿਆਰਥੀਆ ਵਲੋਂ ਗਿਆਰਵੀ ਜਮਾਤ ਦੇ ਵਿਦਿਆਰਥੀਆ ਦਾ ਸਵਾਗਤ ਕਰਨ ਦੇ ਲਈ ਰੰਗਾਂ ਰੰਗ ਪ੍ਰੋਗਰਾਮ ਆਗਾਜ਼ 2023 ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੀ ਸੁਰੁਆਤ ਨਵਕਾਰ ਮੰਤਰ ਨਾਲ ਕੀਤੀ ਗਈ ਡਾਇਰੈਕਟਰ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਅਤੇ ਵੀਨਾ ਸਹਿਗਲ ਵਲੋਂ ਜਯੋਤੀ ਉੱਜਵਲ ਕਰਕੇ ਕੀਤੀ ਗਈ ਵਿਦਿਆਰਥੀਆ ਨੇ ਵੱਖ ਵੱਖ ਸੱਭਿਆਚਾਰਕ ਰੰਗ ਪੇਸ਼ ਕਰ ਕੇ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ ਸਟੇਜ ਦਾ ਸੰਚਾਲਨ ਕੰਨਿਸ਼ਕਾ, ਅੰਕਿਤਾ, ਰਾਜਨ ਤੇ ਰਿੰਕੂ ਸ਼ਰਮਾ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਗਿਆ ਇਸ ਪ੍ਰੋਗਰਾਮ ਵਿੱਚ ਬਾਰਵੀ ਜਮਾਤ ਦੇ ਵਿਦਿਆਰਥੀਆ ਵਲੋਂ ਕਲਾਸੀਕਲ ਗੀਤ ਸੰਗੀਤ, ਸੋਲੋ ਡਾਂਸ, ਗਰੁੱਪ ਡਾਂਸ, ਰੋਚਕ ਗੇਮਾਂ, ਗਿੱਧਾ, ਭੰਗੜਾ ਪੇਸ਼ ਕਰ ਕੇ ਸਭ ਦਾ ਮਨ ਮੋਹ ਲਇਆ ਇਸ ਖੁਸ਼ੀ ਦੇ ਮੌਕੇ ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕਿ ਵਿਦਿਆ ਸਾਡੇ ਹਰ ਇਕ ਪੱਖ ਲਈ ਜਰੂਰੀ ਹੈ ਜੀਵਨ ਵਿੱਚ ਆਪਣੇ ਟੀਚੇ ਅਤੇ ਉਦੇਸਾ ਨੂੰ ਪ੍ਰਾਪਤ ਕਰਨ ਲਈ ਇਸ ਦੇ ਮਹੱਤਵ ਬਾਰੇ ਦੱਸਿਆ ਉਨ੍ਹਾਂ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਇਆ ਇਸ ਸਮੇਂ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ, ਵੀਨਾ ਸਹਿਗਲ,ਵਿਨੋਦ ਕੁਮਾਰ ਲੈਕਚਰਾਰ ਨਵਦੀਪ ਬਾਵਾ, ਸਨੀ ਪਾਸੀ, ਸਰਬਜੀਤ ਸਿੰਘ, ਨਰਿੰਦਰ ਕੌਰ, ਕੁਲਵਿੰਦਰ ਕੌਰ, ਕੁਲਦੀਪ ਕੌਰ, ਨਵਜੀਤ ਸ਼ਰਮਾ, ਅਨੀਤਾ ਸ਼ਰਮਾ, ਬਬਲੀ ਗੋਇਲ, ਅੰਕਿਤਾ ਗੁਪਤਾ ਆਦਿ ਹਾਜ਼ਿਰ ਸਨ ।