ਜਗਰਾਓਂ, 10 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਵਿਚ ਚੱਲ ਰਹੇ ਹਾਊਸਜ਼ ਵਿਚਕਾਰ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪੋ-ਆਪਣੀ ਕੀਤੀ ਮਿਹਨਤ ਨੁੰ ਸ਼ਬਦੀ ਅਤੇ ਸੁਰਾਂ ਰਾਹੀਂ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਸ਼ਬਦ ਗਾਇਨ ਵਿਚ ਵਿਦਿਆਰਥੀਆਂ ਨੇ ਗੁਰਬਾਣੀ ਨੂੰ ਗਾ ਕੇ ਉਸਦੇ ਭਾਵ ਸਾਂਝੇ ਕੀਤੇ। ਇਹਨਾਂ ਵਿਚੋਂ ਡਾ: ਏ.ਪੀ.ਜੇ.ਅਬਦੁਲ ਕਲਾਮ ਹਾਊਸ ਪਹਿਲੇ, ਕਲਪਨਾ ਚਾਵਲਾ ਹਾਊਸ ਦੂਸਰੇ ਅਤੇ ਪ੍ਰਤਿਭਾ ਪਾਟਿਲ ਹਾਊਸ ਤੀਸਰੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਰਵਿੰਦਰਨਾਥ ਟੈਗੋਰ ਹਾਊਸ ਨੂੰ ਕੌਂਸੋਲੇਸ਼ਨ ਇਨਾਮ ਘੋਸ਼ਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਦੇ ਗੁਰਬਾਣੀ ਨੂੰ ਨੇੜਿਓ ਜਾਨਣ ਦੀ ਇਸ ਕੋਸ਼ਿਸ਼ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਗੀਤ ਦੀ ਦੁਨੀਆਂ ਨਾਲ ਜੋੜ ਕੇ ਉਹਨਾਂ ਦੇ ਅੰਦਰ ਦੀ ਕਲਾ ਨੂੰ ਬਾਹਰ ਲੈ ਕੇ ਆਉਂਦੇ ਹਾਂ। ਉਹਨਾਂ ਦੀ ਪ੍ਰਤਿਭਾ ਨਿਖਰ ਕੇ ਸਾਡੇ ਸਾਹਮਣੇ ਆਉਂਦੀ ਹੈ ਇਹੀ ਵਿਦਿਆਰਥੀ ਅੱਜ ਛੋਟੇ ਮੰਚ ਤੋਂ ਵੱਡੇ ਪੱਧਰ ਦੇ ਮੁਕਾਬਲਿਆਂ ਦਾ ਹਿੱਸਾ ਬਣ ਕੇ ਆਪਣੇ ਆਪ ਦੀ ਪਹਿਚਾਣ ਕਰਵਾ ਸਕਣਗੇ। ਇਸ ਮੌਕੇ ਸੰਗੀਤ ਮਾਸਟਰ ਸ਼ੇਰ ਸਿੰਘ ਨੂੰ ਉਹਨਾਂ ਦੀ ਕਰਵਾਈ ਮਿਹਨਤ ਤੇ ਵਧਾਈ ਦੇ ਪਾਤਰ ਦੱਸਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।