Home Protest ਆਸ਼ਾ ਵਰਕਰਾਂ ਨੇ ਪੁੱਡਾ ਗਰਾਊਂਡ ਵਿਖੇ ਦਿੱਤਾ ਰੋਸ ਧਰਨਾ

ਆਸ਼ਾ ਵਰਕਰਾਂ ਨੇ ਪੁੱਡਾ ਗਰਾਊਂਡ ਵਿਖੇ ਦਿੱਤਾ ਰੋਸ ਧਰਨਾ

41
0


ਪਟਿਆਲਾ (ਲਿਕੇਸ ਸ਼ਰਮਾ ) ਆਸ਼ਾ ਵਰਕਰਜ਼ ਤੇ ਫੈਸੀਲਿਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿਲਾ, ਜਨਰਲ ਸਕੱਤਰ ਲਖਵਿੰਦਰ ਕੌਰ, ਚੇਅਰਪਰਸਨ ਸੁਖਵਿੰਦਰ ਕੌਰ ਅਤੇ ਵਿੱਤ ਸਕੱਤਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਪੁੱਡਾ ਗਰਾਉਂਡ ਵਿਖ਼ੇ ਰੋਸ ਧਰਨਾ ਦਿੱਤਾ ਗਿਆ। ਸ਼ਨਿਚਰਵਾਰ ਸਵੇਰ ਤੋ ਹੀ ਵੱਡੀ ਗਿਣਤੀ ‘ਚ ਆਸ਼ਾ ਵਰਕਰ ਤੇ ਫ਼ੈਸੀਲਿਟੇਟਰ ਆਪੋ ਆਪਣੇ ਵਾਹਨਾਂ ‘ਤੇ ਸਵਾਰ ਹੋ ਕੇ ਅਪਣੇ ਝੰਡੇ ਮਾਟੋ ਤੇ ਬੈਨਰਾ ਨਾਲ ਲੈਸ ਹੋ ਕੇ ਨਾਅਰੇ ਮਾਰਦੀਆਂ ਪੂਰੇ ਉਤਸ਼ਾਹ ਨਾਲ ਧਰਨੇ ‘ਚ ਪੁੱਜੀਆ।

ਇਸ ਧਰਨੇ ਨੂੰ ਸੰਬੋਧਨ ਕਰਦਿਆ ਅਨੀਤਾ, ਸੰਦੀਪ ਕੌਰ ਪੱਤੋ, ਜਸਵਿੰਦਰ ਕੌਰ ਸੰਗਰੂਰ ਤੇ ਹਰਨਿੰਦਰ ਕੋਰ ਹੁਸ਼ਿਆਰਪੁਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਮੰਗਾਂ ਦੇ ਹੱਲ ਸਬੰਧੀ ਮੰਗ ਕੀਤੀ ਜਾ ਰਹੀ ਹੈ ਪਰੰਤੂ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਮੁੜ ਤੋਂ ਯੂਨੀਅਨ ਨੇ ਮੰਗ ਕੀਤੀ ਹੈ ਕਿ ਆਸ਼ਾ ਵਰਕਰਜ਼ ਦੇ ਇੰਨਸੈਨਟਿਵ ‘ਚ ਵਾਧਾ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ‘ਚ ਲਿਆ ਕੇ 10 ਰੁਪਏ ਮਹੀਨਾ ਉਜਰਤ ਦਿੱਤੀ ਜਾਵੇ, ਹਰੇਕ ਟੂਰ ਦਾ 500 ਰੁਪਏ ਦਿੱਤਾ ਜਾਵੇ, ਕੋਵਿਡ-19 ਦੌਰਾਨ ਫਰੰਟ ਲਾਇਨ ‘ਤੇ ਕੰਮ ਕਰ ਰਹੀਆਂ ਵਰਕਰਾਂ ਤੇ ਫੈਸੀਲਿਟੇਟਰਾਂ ਦੇ ਕੋਰੋਨਾ ਮਾਣਭੱਤੇ ‘ਚ ਵਾਧਾ ਕੀਤਾ ਜਾਵੇ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕੀਤੀਆਂ ਜਾਣ ਅਤੇ ਗਰਮ ਤੇ ਸਰਦ ਰੁੱਤ ਦੀਆਂ ਵਰਦੀਆਂ ਜਾਣ ਤੇ ਆਸ਼ਾ ਵਰਕਰਾਂ ਤੇ ਫੈਸੀਲਿਟੇਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਹਾਲਾਤ ਉਸ ਸਮੇ ਗੰਭੀਰ ਹੋ ਗਏ ਜਦੋ ਭੜਕੀਆਂ ਵਰਕਰਾਂ ਨੇ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਤਾਂ ਪ੍ਰਸ਼ਾਸਨ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਪ੍ਰਸਾਸ਼ਨ ਨੇ ਸਿਹਤ ਮੰਤਰੀ ਨਾਲ 6 ਜੂਨ ਦੀ ਪੈਨਲ ਮੀਟੰਗ ਤੈਅ ਕਰਵਾਈ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਸਿਹਤ ਮੰਤਰੀ ਤੇ ਪੰਜਾਬ ਸਰਕਾਰ ਵੱਲੋਂ ਯੂਨੀਅਨ ਨਾਲ ਦੋ ਧਿਰੀ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਨਾ ਕੀਤਾ ਤਾਂ 6 ਜੂਨ ਦੀ ਮੀਟਿੰਗ ‘ਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਧਰਨੇ ਨੂੰ ਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਇਸਤਰੀ ਮੁਲਾਜਮ ਤਾਲਮੇਲ ਦੇ ਜਨਰਲ ਗੁਰਪ੍ਰਰੀਤ ਕੌਰ, ਦਰਸ਼ਨ ਬੇਲੂਮਾਜਰਾ, ਲਖਵਿੰਦਰ ਖਾਨਪੁਰ, ਜਸਵੀਰ ਖੋਖਰ, ਜਸਵਿੰਦਰ ਸੋਜਾ, ਮਨਜੀਤ ਬਾਜਵਾ ਤੇ ਰਕੇਸ ਕੁਮਾਰ ਨੇ ਪੂਰਨ ਸਮਰਥਨ ਦਿੱਤਾ।

LEAVE A REPLY

Please enter your comment!
Please enter your name here