Home ਪਰਸਾਸ਼ਨ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 979 ਲਾਭਪਾਤਰੀਆਂ ਨੂੰ 17 ਕਰੋੜ 13...

ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 979 ਲਾਭਪਾਤਰੀਆਂ ਨੂੰ 17 ਕਰੋੜ 13 ਲੱਖ 75 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ

64
0

ਮਾਲੇਰਕੋਟਲਾ 3 ਮਾਰਚ ( ਮੋਹਿਤ ਜੈਨ)-ਜ਼ਿਲ੍ਹੇ ‘ਚ ਹਰੇਕ ਵਿਅਕਤੀ ਦੇ ਸਿਰ ‘ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਸਥਾਨਿਕ ਸਰਕਾਰ ਵਿਭਾਗ ਅਧੀਨ ਚੱਲ ਰਹੀ  ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 979 ਲਾਭਪਾਤਰੀਆਂ 17 ਕਰੋੜ 13 ਲੱਖ 75 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰਾਜਦੀਪ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 577 ਲਾਭਪਾਤਰੀਆਂ ਨੂੰ 06 ਕਰੋੜ 87 ਲੱਖ 26 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਇਸ ਸਕੀਮ ਤਹਿਤ ਮਾਲੇਰਕੋਟਲਾ ਦੇ 330 ,ਅਮਰਗੜ੍ਹ ਦੇ 35 ਅਤੇ ਅਹਿਮਦਗੜ੍ਹ ਦੇ 192 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਜਾ ਚੁੱਕਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ 345 ਹੋਰ ਲਾਭਪਾਤਰੀਆਂ ਦੇ ਕੇਸ ਮੁਕੰਮਲ ਕਰਕੇ ਯੋਗ ਕਾਰਵਾਈ ਹਿਤ ਭੇਜੇ ਜਾ ਚੁੱਕਾ ਹੈ । ਜਿਨ੍ਹਾਂ ਵਿੱਚ 265 ਮਾਲੇਰਕੋਟਲਾ ,30 ਅਹਿਮਦਗੜ੍ਹ ਅਤੇ 50 ਅਮਰਗੜ੍ਹ ਨੂੰ ਆਪਣਾ ਘਰ ਬਣਾਉਣ ਲਈ ਜਲਦ ਹੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਜਾਰੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ  ਸ਼ਹਿਰੀ ਆਵਾਸ ਯੋਜਨਾ ਕੱਚੇ ਮਕਾਨਾਂ ਨੂੰ ਨਵੇਂ ਪੱਕੇ ਮਕਾਨ ਦੀ ਉਸਾਰੀ ਲਈ ਕੁੱਲ 1 ਲੱਖ 75 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀਆਂ ਕੋਲ ਜ਼ਮੀਨ ਦਾ ਮਾਲਕੀ ਸਬੂਤ ਹੋਣਾ ਚਾਹੀਦਾ ਹੈ ,ਲੋੜਵੰਦ ਦੀ ਸਲਾਨਾ ਆਮਦਨ 03 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹ ਸਬੰਧਤ ਨਗਰ ਕੌਂਸਲ/ਨਗਰ ਪੰਚਾਇਤ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਉਸ ਕੋਲ ਆਧਾਰ ਕਾਰਡ,ਵੋਟਰ ਕਾਰਡ,ਜਾਤੀ ਸਰਟੀਫਿਕੇਟ, ਬੈਂਕ ਦੀ ਕਾਪੀ ਆਦਿ ਦਸਤਾਵੇਜ਼ ਹੋਣੇ ਚਾਹੀਦੇ ਹਨ । ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਘਰਾਂ ਦੇ ਨਿਰਮਾਣ ਦੇ ਅਧਾਰ ਤੇ ਪੰਜ ਸਟੇਜਾਂ ਤੇ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹ ਆਪਣੇ ਪੱਕੇ ਨਵੇਂ ਘਰ ਦੀ ਉਸਾਰੀ ਮੁਕੰਮਲ ਕਰ ਸਕਣ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭ ਲੈਣ ਲਈ ਯੋਗ ਵਿਅਕਤੀ ਸਬੰਧਤ ਨਗਰ ਕੌਂਸਲ/ਨਗਰ ਪੰਚਾਇਤ ਵਿਖੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਦਫ਼ਤਰੀ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਪ੍ਰਤੀ ਬੇਨਤੀ ਦੇ ਸਕਦੇ ਹਨ ।

LEAVE A REPLY

Please enter your comment!
Please enter your name here