Home Protest 21ਵੇਂ ਦਿਨ ਲੱਖੇ ਧਰਨੇ ਵਿੱਚ ਬੀਬੀਆਂ ਕਿਸਾਨੀ ਰੰਗ ਰੰਗੀਆਂ

21ਵੇਂ ਦਿਨ ਲੱਖੇ ਧਰਨੇ ਵਿੱਚ ਬੀਬੀਆਂ ਕਿਸਾਨੀ ਰੰਗ ਰੰਗੀਆਂ

55
0

ਹਠੂਰ, , 1 ਸਿਤੰਬਰ ( ਬੌਬੀ ਸਹਿਜਲ, ਧਰਮਿੰਦਰ) -21ਵੇ ਦਿਨ ਪਿੰਡ ਲੱਖਾ ਵਿਖੇ ਟੁੱਟੀਆਂ ਸੜਕਾਂ ਬਣਾਉਣ ਲਈ ਸੰਘਰਸ਼ ਵਿਚ ਬੀਬੀਆਂ ਨੇ ਹਰੇ ਰੰਗ ਦੀਆਂ ਚੁੰਨੀਆਂ ਪਹਿਨ ਕੇ ਧਰਨੇ ਵਿੱਚ ਸ਼ਾਮਲ ਹੋਇਆ। ਅੱਜ ਧਰਨੇ ਵਿੱਚ ਹਰ ਬੁਲਾਰੇ ਨੇ ਬੀਬੀਆਂ ਦੀ ਵੱਖਰੀ ਸ਼ਮੂਲੀਅਤ ਦੀ ਤਰੀਫ਼ ਕੀਤੀ ਅੱਜ ਦੇ ਬੁਲਾਰਿਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸਰਪੰਚ ਮਲਕੀਤ ਸਿੰਘ ਹਠੂਰ, ਰਾਏ ਸਿੰਘ ਲੱਖਾ,ਗਗਨ ਸਿੰਘ ਹਠੂਰ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਪਿਰਤਾ ਸਿੰਘ, ਸੁਖਦੇਵ ਸਿੰਘ ਮਾਣੂਕੇ, ਰਣਜੀਤ ਸਿੰਘ, ਗੁਰਦਿਆਲ ਸਿੰਘ, ਚਮਕੌਰ ਸਿੰਘ ਕਮਾਲਪੁਰਾ, ਕੈਪਟਨ ਪੂਰਨ ਸਿੰਘ ਗਗੜਾ, ਜਸਵਿੰਦਰ ਸਿੰਘ ਛਿੰਦਾ ਆਦਿ ਆਗੂਆਂ ਨੇ ਕਿਹਾ ਕਿ ਬੀਬੀਆਂ ਨੇ ਪਹਿਲੇ ਦਿਨ ਤੋਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਰੋਜ਼ਾਨਾ 21 ਦਿਨ ਹਾਜ਼ਰੀ ਭਰੀ ਹੈ ਉਨ੍ਹਾਂ ਕਿਹਾ ਕਿ ਬੀਬੀਆਂ ਦਾ ਵਡਮੁੱਲਾ ਯੋਗਦਾਨ ਹੈ ਇਸ ਧਰਨੇ ਵਿੱਚ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ,ਵੱਖ ਵੱਖ ਜੱਥੇਬੰਦੀਆਂ,ਕਲੱਬਾਂ ਅਤੇ ਪੰਚਾਇਤਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅੱਜ ਚੁੱਕੀ ਮਾਣ ਵਿਖੇ ਸੰਘਰਸ਼ ਕਰੀ ਰਹੀ ਜੱਥੇਬੰਦੀ ਦਸਮੇਸ਼ ਕਿਸਾਨ ਯੂਨੀਅਨ ਜੱਥੇ ਸਮੇਤ ਲੱਖੇ ਧਰਨੇ ਵਿੱਚ ਸ਼ਾਮਲ ਹੋਈ ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਪ੍ਰਧਾਨ ਇੰਦਰਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਸਿੱਧੂ, ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਨੰਬਰਦਾਰ ਪੰਮਾ ਹਠੂਰ,ਬਾਈ ਰਛਪਾਲ ਸਿੰਘ, ਦਰਸ਼ਨ ਪੰਡਤ, ਮਨਜਿੰਦਰ ਸਿੰਘ ਜੱਟਪੁਰਾ,ਸੇਵਕ ਸਿੰਘ ਰਾਹਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here