ਸਿੱਖ ਸੰਸਥਾਵਾਂ ਨੂੰ ਖਾਲਸਾ ਸਕੂਲ ਦੀ ਹੋਂਦ ਨੂੰ ਬਚਾਉਣ ਵਾਸਤੇ ਖਾਲਸਾ ਪਰਿਵਾਰ ਨੇ ਕੀਤੀ ਅਪੀਲ
ਜਗਰਾਉ (ਪ੍ਰਤਾਪ ਸਿੰਘ): ਭਾਵੇਂ ਖਾਲਸਾ ਸਕੂਲ ਵੀ ਏਡਿਡ ਸਕੂਲਾਂ ਦੀ ਗਿਣਤੀ ‘ਚ ਆਉਂਦਾ ਹੈ ਪਰ ਸਰਕਾਰੀ ਸਹੂਲਤਾਂ ਨਾ ਮਾਤਰ ਹੀ ਹਨ? ਜਿਉਂ ਜਿਉਂ ਅਧਿਆਪਕ ਰਿਟਾਇਰ ਹੋ ਰਹੇ ਹਨ ਉਹ ਪੋਸਟਾਂ ਖਾਲੀ ਹੋ ਰਹੀਆਂ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਪੋਸਟਾਂ ਨੂੰ ਲੰਬੇ ਸਮੇਂ ਤੋਂ ਭਰਿਆ ਨਹੀਂ ਜਾ ਰਿਹਾ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਅਸਰ ਪੈਂਦਾ ਹੈ। ਜਗਰਾਉਂ ਵਿੱਚ ਚੱਲ ਰਹੇ ਖਾਲਸਾ ਸਕੂਲ ਵਿੱਚ ਸਿਰਫ ਇਕ ਪੋਸਟ ਹੀ ਏਡਿਡ ਹੈ ਬਾਕੀ ਖਾਲੀ ਪੋਸਟਾਂ ਤੇ ਮਨੇਜਮੈਂਟ ਵੱਲੋਂ ਭਰਿਆ ਗਿਆ ਹੈ। ਲਗਾਤਾਰ ਖਾਲੀ ਹੋ ਰਹੀਆਂ ਪੋਸਟਾਂ ਹੋਣ ਕਰਕੇ ਪੜ੍ਹਾਈ ਦੇ ਮਿਆਰ ਤੇ ਵੀ ਸੱਟ ਵਜਦੀ ਹੈ ਤੇ ਸਰਕਾਰਾਂ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਕਰਕੇ ਸਿੱਖ ਸੰਸਥਾਵਾਂ ਨੂੰ ਅੱਗੇ ਆ ਕੇ ” ਖਾਲਸਾ” ਵਰਗੇ ਸ਼ਬਦਾਂ ਨਾਲ ਸਬੰਧਤ ਵਿੱਦਿਅਕ ਸੰਸਥਾਵਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਕਿ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਿੱਚ ਪੜ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੋਈ ਫ਼ਰਕ ਨਾ ਪਵੇ ਜਿਸ ਨਾਲ ਸਿੱਖੀ ਦੀ ਪ੍ਰਫੁਲਤਾ ਵਿਚ ਵੀ ਯੋਗਦਾਨ ਪਵੇਗਾ। ਖ਼ਾਲਸਾ ਪਰਿਵਾਰ ਵੱਲੋਂ ਇਸ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨੀਂ ਖਾਲਸਾ ਸਕੂਲ ਦੇ ਕਮਰਿਆਂ ਵਿੱਚ ਨਵੇਂ ਐਲ. ਈ. ਡੀ ਬਲਬਾਂ ਵਾਸਤੇ ਸੇਵਾ ਦਿੱਤੀ ਗਈ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਨ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਿੰਦਰ ਸਿੰਘ ਭੰਡਾਰੀ, ਪ੍ਰਿਥਵੀਪਾਲ ਸਿੰਘ ਚੱਡਾ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਚੀਨੂੰ, ਰਵਿੰਦਰਪਾਲ ਸਿੰਘ ਮੈਦ, ਹਰਦੇਵ ਸਿੰਘ ਬੋਬੀ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਇਕਬਾਲ ਸਿੰਘ ਨਾਗੀ, ਜਸਪਾਲ ਸਿੰਘ ਛਾਬੜਾ, ਅਪਾਰ ਸਿੰਘ, ਜਤਵਿੰਦਰਪਾਲ ਸਿੰਘ ਜੇ ਪੀ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਕੋਆਰਡੀਨੇਟਰ ਪ੍ਰਤਾਪ ਸਿੰਘ ਆਦਿ ਮੌਜੂਦ ਸਨ।
