ਜਗਰਾਉਂ, 14 ਮਈ ( ਵਿਕਾਸ ਮਠਾੜੂ)-ਅਦਾਰਾ ਡੇਲੀ ਜਗਰਾਓ ਨਿਊਜ਼ ਦੇ ਪੱਤਰਕਾਰ ਧਰਮਿੰਦਰ ਸਿੰਘ ਦੇ ਛੋਟਾ ਭਰਾ ਅਕਾਊਂਟੈਂਟ ਜਤਿੰਦਰ ਸਿੰਘ ਦਾ ਪਿਛਲੇ ਦਿਨੀਂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ਼ ਅਧੀਨ ਦੇਹਾਂਤ ਹੋਣ ਉਪਰੰਤ ਬੁੱਧਵਾਰ ਨੂੰ ਜਤਿੰਦਰ ਸਿੰਘ ਦਾ ਰਾਏਕੋਟ ਰੋਡ ਤੇ ਮਹਾਪ੍ਰਗਿਆ ਸਕੂਲ ਨੇੜੇ ਸਮਸ਼ਾਨਘਾਟ ਵਿਚ ਅੰੱਤਿਮ ਸੰਸਕਾਰ ਕੀਤਾ ਗਿਆ। ਮੁੱਖਅਗਨੀ ਜਤਿੰਦਰ ਸਿੰਘ ਦੇ ਕੈਨੇਡਾ ਤੋਂ ਆਏ ਪੁੱਤਰ ਵਲੋਂ ਦਿਤੀ ਗਈ। ਇਸ ਮੌਕੇ ਜਤਿੰਦਰ ਨੂੰ ਅਦਾਰਾ ਡੇਲੀ ਜਗਰਾਓਂ ਨਿਊਜ਼ ਦੀ ਸਮੁੱਚੀ ਟੀਮ ਤੋਂ ਇਲਾਵਾ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਪਹੁੰੰਚ ਕੇ ਅੰਤਿਮ ਵਿਦਾਈ ਦਿਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।