ਜਗਰਾਓਂ, 14 ਮਈ ( ਅਸ਼ਵਨੀ )-ਅਦਾਰਾ ਡੇਲੀ ਜਗਰਾਓਂ ਨਿਊਜ਼ ਦੇ ਸਟਾਫ ਰਿਪੋਰਟਰ ਜਗਰੂਪ ਸੋਹੀ ਦੇ ਪੁੱਤਰ ਅਮਨ ਸੋਹੀ ਵਲੋਂ ਐਸ ਐਸ ਪੀਾ ਦਫਤਰ ਦੇ ਸਾਹਮਣੇ ਗੋਲਡ ਸਟਾਰ ਏਅਰ ਕੰਡੀਸ਼ਨ ਸਰਵਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡੇਲੀ ਜਗਰਾਓਂ ਨਿਊਜ਼ ਦੇ ਮੁੱਖ ਸੰਪਾਦਕ ਹਰਵਿੰਦਰ ਸਿੰਘ ਸੱਗੂ, ਉੱਪ ਸੰਪਾਦਕ ਰਾਜੇਸ਼ ਜੈਨ ਅਤੇ ਐਮ ਡੀ ਭਗਵਾਨ ਭੰਗੂ ਸਮੇਤ ਇਲਾਕੇ ਦੀਆਂ ਹੋਰ ਸਖਸ਼ੀਅਤਾਂ ਵਲੋਂ ਪਹੁੰਚ ਕੇ ਜਗਰੂਪ ਸੋਹੀ, ਅਮਨ ਸੋਹੀ ਨੂੰ ਵਧਾਈ ਦਿਤੀ। ਇਸ ਮੌਕੇ ਅਮਨ ਸੋਹੀ ਨੇ ਦੱਸਿਆ ਕਿ ਏਅਰ ਕੰਡੀਸ਼ਨ ਸਰਵਿਸ ਸੈਂਟਰ ਤੇ ਜਿਥੇ ਏਅਰ ਕੰਡੀਸ਼ਨ ਦੀ ਹਰ ਤਰ੍ਹਾਂ ਦੀ ਸਰਵਿਸ ਅਤੇ ਰਿਪੇਅਰ ਦਾ ਕੰਮ ਤਸੱਵੀਬਖਸ਼ ਕੀਤਾ ਜਾਵੇਗਾ ਉਥੇ ਵਾਟਰ ਫਿਲਟਰ, ਨਾਸ਼ਿੰਗ ਮਸ਼ੀਨ ਅਤੇ ਫਰਿਜ਼ ਦੀ ਰਿਪੇਅਰ ਅਤੇ ਸਰਵਿਸ ਦਾ ਕੰਮ ਵੀ ਕੀਤਾ ਜਾਵੇਗਾ। ਇਸਤੋਂ ਇਲਾਵਾ ਹਰ ਤਰ੍ਹਾਂ ਦਾ ਸਪੇਅਰ ਪਾਰਟਸ ਵੀ ਉਪਲੱਬਧ ਹੋਵੇਗਾ।