ਸਮਾਗਮ ਸਬੰਧੀ ਪੋਸਟਰ ਸਾਬਕਾ ਵਿਧਾਇਕ ਕਲੇਰ ਤੇ ਪ੍ਰਬੰਧਕ ਕਮੇਟੀ ਨੇ ਕੀਤੇ ਜਾਰੀ
ਜਗਰਾਉਂ, 15 ਦਸੰਬਰ ( ਵਿਕਾਸ ਮਠਾੜੂ )-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਹਰ ਸਾਲ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ ਤੇ ਹਰ ਸਾਲ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ’ਤੇ ਸਮਾਗਮ ਉਲੀਕੇ ਜਾਂਦੇ ਹਨ। ਇਸ ਸਾਲ ਗੁਰਦੁਆਰਾ ਗੁਰੂ ਨਾਨਕਪੁਰਾ ਮੋੋਰੀ ਗੇਟ ਵੱਲੋਂ ਸ਼ਾਮਾਂ ਫੇਰੀ ਦੇ ਸਮਾਗਮ ਰੱਖੇ ਗਏ ਹਨ, ਜਿੰਨ੍ਹਾਂ ਦੇ ਪੋਸਟਰ ਅੱਜ ਸਾਬਕਾ ਵਿਧਾਇਕ ਐਸ. ਆਰ. ਕਲੇਰ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪਿ੍ਰੰ: ਚਰਨਜੀਤ ਸਿੰਘ ਭੰਡਾਰੀ, ਚੇਅਰਮੈਨ ਕੁਲਬੀਰ ਸਿੰਘ ਸਰਨਾ, ਜਨਰਲ ਸਕੱਤਰ ਬਲਵਿੰਦਰਪਾਲ ਸਿੰਘ ਮੱਕੜ, ਸਲਾਹਕਾਰ ਦੀਪਇੰਦਰ ਸਿੰਘ ਭੰੰਡਾਰੀ, ਗਗਨਦੀਪ ਸਿੰਘ ਸਰਨਾ, ਚਰਨਜੀਤ ਸਿੰਘ ਸਰਨਾ ਤੇ ਇਕਬਾਲ ਸਿੰਘ ਨਾਗੀ ਵੱਲੋਂ ਜਾਰੀ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਸੰਗਤਾਂ ਨੂੰ ਇੰਨ੍ਹਾਂ ਸਮਾਗਮਾਂ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮੋਰੀ ਗੇਟ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮਾਂ ਫੇਰੀ ਦਾ ਪਹਿਲਾ ਸਮਾਗਮ ਅੱਜ 16 ਦਸੰਬਰ ਨੂੰ ਭੁਪਿੰਦਰ ਸਿੰਘ ਗੀਤਾ ਕਲੋਨੀ ਦੇ ਗ੍ਰਹਿ ਵਿਖੇ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 17 ਨੂੰ ਹਰਪਾਲ ਸਿੰਘ ਖਾਲਸਾ ਹਵੇਲੀ ਸੈਂਦਾ, 18 ਨੂੰ ਹਰਨਾਮ ਸਿੰਘ ਗੀਤਾ ਕਲੋਨੀ, 19 ਨੂੰ ਸਤਨਾਮ ਸਿੰਘ ਭੰਡਾਰੀ ਨਿਊ ਗੀਤਾ ਕਲੋਨੀ, 20 ਨੂੰ ਡਾ: ਪ੍ਰਮਿੰਦਰ ਸਿੰਘ ਗੋਲਡਨ ਬਾਗ, 21 ਨੂੰ ਅਮਰਜੀਤ ਸਿੰਘ ਓਬਰਾਏ ਮੋਤੀ ਬਾਗ ਤੇ 22 ਨੂੰ ਰਜਿੰਦਰ ਕੌਰ ਹੀਰਾ ਬਾਗ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਮਾਗਮਾਂ ’ਚ ਭਾਈ ਕੁਲਵਿੰਦਰ ਸਿੰਘ ਤਰਨਤਾਰਨ ਤੇ ਭਾਈ ਨਿਰਪਾਲ ਸਿੰਘ ਅਬੋਹਰ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
