Home Political ਹੁਣ 15 ਜੂਨ ਤੋਂ ਦਿੱਲੀ ਏਅਰਪੋਰਟ ਲਈ ਚੱਲਣਗੀਆਂ ਪੰਜਾਬ ਰੋਡਵੇਜ਼, ਪਨਬਸ ਦੀਆਂ...

ਹੁਣ 15 ਜੂਨ ਤੋਂ ਦਿੱਲੀ ਏਅਰਪੋਰਟ ਲਈ ਚੱਲਣਗੀਆਂ ਪੰਜਾਬ ਰੋਡਵੇਜ਼, ਪਨਬਸ ਦੀਆਂ ਵੋਲਵੋ ਬੱਸਾਂ

98
0


ਚੰਡੀਗਡ਼੍ਹ , 10 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣਾਂ ਦੌਰਾਨ ਜਨਤਾ ਨੂੰ ਕਈ ਗਰੰਟੀਆਂ ਦਿੱਤੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਉਮੀਦ ਅਨੁਸਾਰ 15 ਜੂਨ ਤੋਂ ਪੰਜਾਬ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸਿੱਧੀ ਵੋਲਵੋ ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ।ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਲਗਭਗ ਅੱਧਾ ਹੋਵੇਗਾ।ਇਨ੍ਹਾਂ ਦੀ ਬੁਕਿੰਗ punjabroadways.gov.in, punbus.com ਅਤੇ pepsuonline ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਕੀਤੀ ਜਾ ਸਕਦੀ ਹੈ। ਯਾਤਰਾ ਦੇ ਸਾਰੇ ਵੇਰਵੇ ਇਨ੍ਹਾਂ ਵੈੱਬਸਾਈਟਾਂ ‘ਤੇ ਪਾਏ ਜਾਣਗੇ। ਟਵਿੱਟਰ ‘ਤੇ ਜਾਰੀ ਇਕ ਵੀਡੀਓ ਸੰਦੇਸ਼ ‘ਚ ਉਨ੍ਹਾਂ ਪੰਜਾਬ ‘ਚ ਬੱਸ ਮਾਫੀਆ ‘ਤੇ ਸ਼ਿਕੰਜਾ ਕੱਸਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦਿੱਲੀ ਲਈ ਮਨਮਾਨੀਆਂ ਪ੍ਰਾਈਵੇਟ ਬੱਸਾਂ ‘ਚ ਸਫਰ ਕਰਨ ਦੀ ਲੋੜ ਨਹੀਂ ਹੈ।ਦੱਸ ਦੇਈਏ ਕਿ ਪੰਜਾਬ ਤੋਂ ਕੁੱਲ 19 ਵੋਲਵੋ ਬੱਸਾਂ ਚੱਲਣਗੀਆਂ। ਵੱਧ ਤੋਂ ਵੱਧ 6 ਬੱਸਾਂ ਜਲੰਧਰ ਤੋਂ ਅਤੇ ਫਿਰ 4 ਚੰਡੀਗੜ੍ਹ ਤੋਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਹਰ ਰੋਜ਼ ਤਿੰਨ ਵੋਲਵੋ ਬੱਸਾਂ, ਦੋ ਪਟਿਆਲਾ ਤੋਂ ਅਤੇ ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ ਇਕ-ਇਕ ਬੱਸ ਹਵਾਈ ਅੱਡੇ ਲਈ ਜਾਵੇਗੀ।ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜੂਨ ਨੂੰ ਬਾਅਦ ਦੁਪਹਿਰ 1:15 ਵਜੇ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਦਿੱਲੀ ਏਅਰਪੋਰਟ ਲਈ ਪਹਿਲੀ ਵੋਲਵੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।
ਕਿੱਥੇ ਤੋਂ ਕਿਸ ਸਮੇਂ ਚੱਲੇਗੀ ਬੱਸ
ਅੰਮ੍ਰਿਤਸਰ: ਪਹਿਲੀ ਬੱਸ ਸਵੇਰੇ 9 ਵਜੇ, ਦੂਜੀ ਬੱਸ 12 ਵਜੇ, ਤੀਜੀ ਬੱਸ 1.40 ਵਜੇ ਰਵਾਨਾ ਹੋਵੇਗੀ। ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.20 ਵਜੇ, ਦੁਪਹਿਰ 12 ਵਜੇ ਵਾਲੀ 9.50 ਵਜੇ ਅਤੇ ਦੁਪਹਿਰ 1.40 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 12.30 ਵਜੇ ਦਿੱਲੀ ਪਹੁੰਚੇਗੀ।ਪਠਾਨਕੋਟ: ਦੁਪਹਿਰ 1.40 ਵਜੇ ਰਵਾਨਾ ਹੋਈ ਬੱਸ ਰਾਤ 2.30 ਵਜੇ ਏਅਰਪੋਰਟ ਪਹੁੰਚੇਗੀ।ਜਲੰਧਰ : ਸਵੇਰੇ 11 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 7.30 ਵਜੇ, ਦੁਪਹਿਰ 1.15 ਵਜੇ ਚੱਲਣ ਵਾਲੀ ਬੱਸ ਰਾਤ 9 ਵਜੇ, ਦੁਪਹਿਰ 3.30 ਵਜੇ ਰਵਾਨਾ ਹੋਣ ਵਾਲੀ ਬੱਸ 11.30 ਵਜੇ, ਪੀ.ਆਰ.ਟੀ.ਸੀ ਦੀ ਬੱਸ ਸਵੇਰੇ 7 ਵਜੇ ਰਵਾਨਾ ਹੋਣ ਵਾਲੀ ਤੜਕ ਸਵੇਰ 3.00 ਵਜੇ ਅਤੇ ਸ਼ਾਮ 8.30 ਵਜੇ ਰਵਾਨਾ ਹੋਣ ਵਾਲੀ ਸਵੇਰੇ 6.30 ਵਜੇ ਏਅਰਪੋਰਟ ਪਹੁੰਚੇਗੀ।ਲੁਧਿਆਣਾ: ਸਵੇਰੇ 7.40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 5 ਵਜੇ ਏਅਰਪੋਰਟ ਪਹੁੰਚੇਗੀ ਅਤੇ ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6 ਵਜੇ ਏਅਰਪੋਰਟ ਪਹੁੰਚੇਗੀ।ਚੰਡੀਗੜ੍ਹ : ਦੁਪਹਿਰ 1.40 ‘ਤੇ ਰਵਾਨਾ ਹੋਣ ਵਾਲੀ ਬੱਸ ਰਾਤ 9.00 ਵਜੇ,ਸ਼ਾਮ 5.50 ‘ਤੇ ਰਵਾਨਾ ਹੋਣ ਵਾਲੀ ਬੱਸ ਰਾਤ 12.20 ‘ਤੇ, ਸਵੇਰੇ 7.40 ‘ਤੇ ਰਵਾਨਾ ਹੋਣ ਵਾਲੀ ਬੱਸ ਦੁਪਹਿਰ 2.15 ‘ਤੇ ਅਤੇ ਸ਼ਾਮ 4.35 ‘ਤੇ ਰਵਾਨਾ ਹੋਣ ਵਾਲੀ ਬੱਸ 10:45 ‘ਤੇ ਏਅਰਪੋਰਟ ਪਹੁੰਚੇਗੀ।‌ਹੁਸ਼ਿਆਰਪੁਰ : ਸਵੇਰੇ 6.40 ਵਜੇ ਰਵਾਨਾ ਹੋਣ ਵਾਲੀ ਵੋਲਵੋ ਸ਼ਾਮ 4.30 ਵਜੇ, ਕਪੂਰਥਲਾ ਤੋਂ ਸਵੇਰੇ 10.45 ਵਜੇ ਅਤੇ ਰਾਤ 10 ਵਜੇ ਪਹੁੰਚੇਗੀ।ਪਟਿਆਲਾ : ਦੁਪਹਿਰ 12.40 ਵਜੇ ਰਵਾਨਾ ਹੋਣ ਵਾਲੀ ਬੱਸ ਸ਼ਾਮ 6.40 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ ਅਤੇ ਸ਼ਾਮ 4 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 10 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।

ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕ ਸਵੇਰ 4 ਵਜੇ, ਸਵੇਰੇ 4.30 ਵਜੇ, ਸਵੇਰੇ 5 ਵਜੇ, ਸਵੇਰੇ 6 ਵਜੇ, ਸਵੇਰੇ 7.20 ਵਜੇ, ਸਵੇਰੇ 8 ਵਜੇ, ਦੁਪਹਿਰ 1.15 ਵਜੇ,ਬਾਅਦ ਦੁਪਹਿਰ 2:45 ਵਜੇ, ਸ਼ਾਮ 8.50 ਵਜੇ, ਰਾਤ ​​10 ਵਜੇ, ਰਾਤ ​​10.40 ਵਜੇ ਰਾਤ 11.10 ਵਜੇ, ਰਾਤ 11.40 ਵਜੇ, ਰਾਤ 1 ਵਜੇ, ਰਾਤ 1.15 ਵਜੇ, ਤੜਕ ਸਵੇਰ 2 ਵਜੇ, ਤੜਕ ਸਵੇਰ 2.40 ਵਜੇ ਵੋਲਵੋ ਉਪਵਬਧ ਹੋਵੇਗੀ।

LEAVE A REPLY

Please enter your comment!
Please enter your name here