Home Political ਅਮਿਤ ਸ਼ਾਹ ਚੰਡੀਗੜ੍ਹ ‘ਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਤੇ ਹੋਰ ਪ੍ਰੋਜੈਕਟਾਂ...

ਅਮਿਤ ਸ਼ਾਹ ਚੰਡੀਗੜ੍ਹ ‘ਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਤੇ ਹੋਰ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

89
0


ਚੰਡੀਗੜ੍ਹ ( ਰਾਜੇਸ਼ ਜੈਨ, ਭਗਵਾਨ ਭੰਗੂ)-:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 27 ਮਾਰਚ ਨੂੰ ਚੰਡੀਗੜ੍ਹ ਪੁੱਜਣਗੇ।ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਇਸ ਲਈ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਅਮਿਤ ਸ਼ਾਹ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ,ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸੇ ਕੜੀ ‘ਚ ਬੀਤੇ ਦਿਨ ਸਲਾਹਕਾਰ ਧਰਮਪਾਲ ਨੇ ਸਮੂਹ ਅਧਿਕਾਰੀਆਂ ਨਾਲ ਸੈਕਟਰ-17 ਸਥਿਤ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਸੈਕਟਰ-17 ਸਥਿਤ ਫੁੱਟਬਾਲ ਸਟੇਡੀਅਮ ਮੱਖਣ ਮਾਜਰਾ ਅਤੇ ਰਾਏਪੁਰ ਕਲਾਂ ਦੇ ਸਰਕਾਰੀ ਸਕੂਲ, ਚੌਥਾ ਬੱਸ ਡਿਪੂ ਤੇ ਸੀ.ਟੀ.ਯੂ. ਦੀ ਵਰਕਸ਼ਾਪ ਦਾ ਦੌਰਾ ਕੀਤਾ।ਰਾਏਪੁਰ ਕਲਾਂ, ਸੈਕਟਰ-50 ਦੇ ਬਿਜ਼ਨਸ ਕਾਲਜ ਵਿੱਚ ਹੋਸਟਲ ਬਲਾਕ, ਸੈਕਟਰ-39 ਵਿੱਚ ਕਜੌਲੀ ਵਾਟਰ ਵਰਕਸ ਤੇ ਧਨਾਸ ਵਿੱਚ ਪੁਲਿਸ ਕੰਪਲੈਕਸ ਦਾ ਸਾਰਾ ਕੰਮ 25 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਅਮਿਤ ਸ਼ਾਹ 60 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ.ਐੱਚ.ਬੀ. ਦੀ ਨਵੀਂ ਇਮਾਰਤ, ਸੈਕਟਰ-17 ਵਿੱਚ 199 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, 70 ਰੁਪਏ ਦੀ ਲਾਗਤ ਨਾਲ ਬਣੇ 336 ਪੁਲਸ ਹਾਊਸ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ।ਕਰੋੜ, 17 ਕਰੋੜ ਦੀ ਲਾਗਤ ਨਾਲ ਸ਼ਹਿਰ ਦੀ ਤਰਜ਼ ਉਤੇ ਸਾਰੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ, ਸੈਕਟਰ-50 ਦੇ ਕਾਮਰਸ ਕਾਲਜ ਵਿੱਚ 15 ਕਰੋੜ ਦੀ ਲਾਗਤ ਨਾਲ ਹੋਸਟਲ ਬਲਾਕ, 20 ਕਰੋੜ ਦੀ ਲਾਗਤ ਨਾਲ ਦੋ ਸਰਕਾਰੀ ਸਕੂਲ ਤਿਆਰ ਸੈਕਟਰ-17 ਵਿੱਚ 10 ਕਰੋੜ ਦੀ ਲਾਗਤ ਨਾਲ ਤਿਆਰ ਅਰਬਨ ਪਾਰਕ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਸ਼ਾਹ ਵੱਲੋਂ 246 ਘਰਾਂ ਦੇ ਪੁਲਿਸ ਹਾਊਸਿੰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਹ ਪ੍ਰਾਜੈਕਟ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਚੰਡੀਗੜ੍ਹ ਵਿੱਚ ਜਨਤਕ ਪ੍ਰੋਗਰਾਮ ਇਸ ਤਰ੍ਹਾਂ ਰਹੇਗਾ।
ਮਿਤੀ: 27 ਮਾਰਚ 2022
ਪ੍ਰੋਗਰਾਮ-1
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਦਾ ਉਦਘਾਟਨ
ਸਮਾਂ: ਸਵੇਰੇ 11:20 ਵਜੇ
ਪ੍ਰੋਗਰਾਮ-2
ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ
ਸਮਾਂ: ਸਵੇਰੇ 11:35 ਵਜੇ
ਪ੍ਰੋਗਰਾਮ-3
ਅਰਬਨ ਪਾਰਕ, ਸੈਕਟਰ 17 ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ
ਸਮਾਂ: ਦੁਪਹਿਰ 12 ਵਜੇ
ਪ੍ਰੋਗਰਾਮ-4
ਚੰਡੀਗੜ੍ਹ ਪੁਲਿਸ ਰਿਹਾਇਸ਼ੀ ਕੰਪਲੈਕਸ, ਧਨਾਸ ਦੇ ਫੇਜ਼-1 ਦਾ ਉਦਘਾਟਨ ਅਤੇ ਫੇਜ਼-3 ਦਾ ਨੀਂਹ ਪੱਥਰ
ਸਮਾਂ: ਸ਼ਾਮ 4:15 ਵਜੇ

LEAVE A REPLY

Please enter your comment!
Please enter your name here