ਜਗਰਾਓਂ, 5 ਜੂਨ ( ਬੌਬੀ ਸਹਿਜਲ, ਧਰਮਿੰਦਰ)-ਪ੍ਰਧਾਨ ਜਤਿੰਦਰਪਾਲ ਅਤੇ ਕਾਰਜ ਸਾਧਕ ਅਫਸਰ ਹਰਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਡੰਟ ਕੁਲਜੀਤ ਸਿੰਘ ਅਤੇ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ ਦੀ ਦੇਖ ਰੇਖ ਹੇਠ ਨਗਰ ਕੌਂਸਲ ਜਗਰਾਉਂ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ । ਇਸ ਮੌਕੇ ਜਤਿੰਦਰਪਾਲ ਰਾਣਾ ਪ੍ਰਧਾਨ ਵੱਲੋਂ ਸ਼ਹਿਰ ਦੀਆ ਵੱਖ-ਵੱਖ ਥਾਂਵਾ ਤੇ ਛਾਂ-ਦਾਰ ਪੌਦੇ ਲਗਾਏ ਗਏ ।ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਆਲਾ-ਦੁਆਲਾ ਸਾਫ-ਸੁੱਥਰਾ ਰੱਖਣ ਲਈ ਪ੍ਰੇਰਿਤ ਕਰਨਾ ਹੈ ਅਤੇ ਉਹਨਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੋਕੇ ਕੌਂਸਲਰ ਰਵਿੰਦਰਪਾਲ ਸਿੰਘ, ਅਮਨ ਕਪੂਰ ਬੋਬੀ, ਇਕਬਾਲ ਸਿੰਘ ਧਾਲੀਵਾਲ, ਅਸ਼ਵਨੀ ਕੁਮਾਰ ਬੱਲੂ, ਰਕੇਸ਼ ਕੁਮਾਰ ਕੱਕੜ, ਗਗਨਦੀਪ ਖੁੱਲਰ ਕਲਰਕ. ਨਵਜੀਤ ਕੌਰ ਕਲਰਕ, ਜਗਮੋਹਨ ਸਿੰਘ ਕਲਰਕ, ਮੰਗਲ ਸਿੰਘ, ਬਲਵਿੰਦਰ ਸਿੰਘ , ਗੁਰਮੇਲ ਸਿੰਘ,ਡਿੰਪਲ, ਅਨਿਲ ਕੁਮਾਰ, ਜਤਿੰਦਰ, ਰਾਹੁਲ, ਮੋਟੀਵੇਟਰ ਗਗਨਦੀਪ ਸੰਿਘ ਧੀਰ, ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ ਹਾਜ਼ਰ ਸਨ ।