ਮੋਗਾ, 10 ਜੁਲਾਈ ( ਵਿਕਾਸ ਮਠਾੜੂ) -ਕੰਪਿਊਟਰ ਅਧਿਆਪਕ ਫਰੰਟ ਪੰਜਾਬ ਵੱਲੋਂ ਡਿਪਟੀ ਡੀਈਓ ਜਿਲਾ ਮੋਗਾ. ਗੁਰਦਿਆਲ ਸਿੰਘ ਮਠਾੜੂ ਦਾ ਸਿੱਖਿਆ ਦੇ ਖੇਤਰ ਵਿੱਚ ਪਾਏ ਵਡਮੁੱਲੇ ਸਹਿਯੋਗ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਨੇ ਸਾਲ 2014 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਨੱਥੂਵਾਲਾ ਜਦੀਦ ਵਿਖੇ ਬਤੌਰ ਪ੍ਰਿੰਸੀਪਲ ਚਾਰਜ ਸੰਭਾਲਿਆ ਸੀ। ਇਸ ਸਕੂਲ ਵਿਚ 10 ਸਾਲ ਦੇ ਅਰਸੇ ਦੌਰਾਨ ਉਹਨਾਂ ਦੀ ਇਮਾਨਦਾਰੀ ਸਦਕਾ ਪਿੰਡ ਵਾਸੀਆ ਵੱਲੋਂ ਸਕੂਲ ਵਿਚ ਤੀਹ ਲੱਖ ਤੋਂ ਵੱਧ ਰਕਮ ਲਗਾ ਕੇ ਸਕੂਲ ਦੀ ਨੁਹਾਰ ਬਦਲੀ ਗਈ। ਨੱਥੂਵਾਲਾ ਜਦੀਦ ਸਕੂਲ ਵਿਚ ਉਹਨਾਂ ਦੁਆਰਾ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਵਾਟਰ ਰੀਚਾਰਜ਼ ਸਿਸਟਮ , ਸਾਇਲਿੰਟ ਜਨਰੇਟਰ , ਬੱਚਿਆਂ ਦੇ ਪਾਣੀ ਪੀਣ ਲਈ ਆਰ.ਓ. ਸਿਸਟਮ, ਅਤੇ ਪ੍ਰਯੋਗਸ਼ਾਲਾਵਾਂ ਬਣਵਾਈਆਂ ਗਈਆਂ। ਇਸ ਮੌਕੇ ਸਟੇਟ ਪ੍ਰਧਾਨ ਰੁਪਿੰਦਰ ਸਿੰਘ ਚਾਹਲ, ਕੰਪਿਊਟਰ ਅਧਿਆਪਕ ਫਰੰਟ ਜਿਲਾ ਮੋਗਾ ਦੇ ਪ੍ਰਧਾਨ ਸੁਖਜਿੰਦਰ ਸਿੰਘ , ਮੁੱਖ ਸਲਾਹਕਾਰ ਰਾਜਪਾਲ, ਖਜ਼ਾਨਚੀ ਬਿਪਨ ਗੁਪਤਾ, ਚਮਕੌਰ ਸਿੰਘ ਅਤੇ ਜਨਰਲ ਸੈਕਟਰੀ ਸਮੀਰ ਸਿੰਗਲਾ ਹਾਜਰ ਸਨ।