ਜਗਰਾਉ(ਮੋਹਿਤ ਜੈਨ)ਨਗਰ ਕੌਂਸਲ ਜਗਰਾਉਂ ਵਲੋ ਸ਼ਹਿਰ ਵਿੱਚ ਘੁੰਮ ਰਹੀਆਂ ਅਵਾਰਾ ਗਊਆਂ ਨੂੰ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਡਿਸਪੋਜਲ ਰੋਡ ਦੇ ਸਹਿਯੋਗ ਨਾਲ ਫੜ ਕੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਭੇਜਿਆ ਤੇ ਇਹਨਾਂ ਗਊਆਂ ਉੱਤੇ ਨਗਰ ਕੌਂਸਲ ਵੱਲੋਂ ਟੈਗ ਲਗਾਏ ਗਏ ਤੇ ਫੜੀਆਂ ਹੋਈਆਂ ਗਊਆਂ ਦਾ ਅੱਠ ਮਹੀਨਿਆਂ ਦਾ ਕਾਓ ਸੈਸ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਤੇ ਈਓ ਸੁਖਦੇਵ ਸਿੰਘ ਰੰਧਾਵਾ ਕੌਂਸਲਰ ਰਵਿੰਦਰ ਪਾਲ ਸਿੰਘ (ਕਾਮਰੇਡ) ਵਲੋ 9 ਲੱਖ 38 ਹਜਾਰ ਦੇ ਚੈਕ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਮੈਂਬਰਾਂ ਨੂੰ ਦਿੱਤੇ ਗਊਸ਼ਾਲਾ ਦੇ ਪ੍ਰਧਾਨ ਰਾਜੇਸ਼ ਭੰਡਾਰੀ ਕੈਸ਼ੀਅਰ ਸੋਮਨਾਥ ਜੋਧਾ ਧੀਰਜ ਵਰਮਾ ਨਵੀਨ ਗੋਇਲ ਸੋਨੂ ਮਲਹੋਤਰਾ ਅਜੇ ਗਰਗ ਵਿਸ਼ਾਲ ਗੋਇਲ ਸੁਖਦੇਵ ਬਾਂਸਲ ਰਾਜੂ ਗਰਗ ਮੋਹਿਤ ਜੈਨ ਅਤੇ ਮੈਬਰਾਂ ਵੱਲੋ ਨਗਰ ਕੌਂਸਲ ਪ੍ਰਦਾਨ ਜਤਿੰਦਰ ਪਾਲ ਰਾਣਾ ਦਾ ਧੰਨਵਾਦ ਕੀਤਾ