ਜਗਰਾਓ, 12 ਅਕਤੂਬਰ ( ਰਾਜੇਸ਼ ਜੈਨ)-ਵਿਸ਼ਾਲ ਜੈਨ ਦੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਪੰਜਾਬੀ ਇਤਿਹਾਸਕ ਵਿਰਾਸਤ , ਕਢਾਈ ਤੇ ਹਸਤਸ਼ਿਲਪ ਕਲਾ ਨਾਲ ਰੂਬਰੂ ਕਰਨ ਲਈ ਅਨੁਵਰਤ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਗਿਆ।
ਵਿਰਾਸਤ-ਏ-ਖਾਲਸਾ ਵਿੱਚ ਦਸ ਗੁਰੂਆਂ ਦੇ ਅਮਰ ਸੰਦੇਸ਼, ਸੁਤੰਤਰਤਾ ਪ੍ਰਾਪਤੀ ਲਈ ਬਹਾਦਰਾਂ ਦਾ ਸੰਘਰਸ਼ ਤੇ ਬਲੀਦਾਨ, ਵਿਰਾਸਤ-ਏ-ਖਾਲਸਾ ਦੀ ਇਮਾਰਤ ਜਿਸਦਾ ਅਕਾਰ ਅਰਦਾਸ ‘ਚ ਜੁੜੇ ਹੱਥਾਂ ਵਰਗਾ ਹੈ ਤੇ ਸਮਰਿੱਧ ਵਾਸਤੂਕਲਾ ਦਾ ਅਨੋਖਾ ਸੰਗਮ ,ਅਤਿ ਆਧੁਨਿਕ ਮਲਟੀ ਮੀਡੀਆ ਤਕਨਾਲੋਜੀ ਦਾ ਆਪਣਾ ਦਰਜੇ ਦਾ ਪ੍ਰਯੋਗ ਵੇਖ ਬੱਚੇ ਬੜੇ ਪ੍ਰਭਾਵਿਤ ਹੋਏ।ਇਸ ਮੌਕੇ ਸਕੂਲ ਡਾਇਰੈਕਟਰ ਅਮਰਜੀਤ ਕੌਰ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਟੂਰ ਬੱਚਿਆਂ ਦੇ ਮਨ ਅੰਦਰ ਆਨੰਦ ਭਰਨ ਦੇ ਨਾਲ ਯਾਤਰਾ ਤੋਂ ਪ੍ਰਾਪਤ ਗਿਆਨ ਤੇ ਸੱਭਿਆਚਾਰ ਦੀ ਸਮਝ ,ਉਨ੍ਹਾਂ ਦੇ ਕਿਤਾਬੀ ਗਿਆਨ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਕਰੇਗੀ। ਇਸ ਮੌਕੇ ਯਾਤਰਾ ਨੂੰ ਸਫ਼ਲ ਬਣਾਉਣ ਲਈ ਸਹਾਇਕ ਪ੍ਰਿੰ. ਗੋਲਡੀ ਜੈਨ ਤੇ ਅਧਿਆਪਕ ਬੀਟਾ ਰਾਣੀ, ਰੇਨੂੰ ਬਾਲਾ, ਪੂਨਮ ਰਿਦਵਾਨ ਤੇ ਸਤਵੰਤ ਸਿੰਘ ਡੀ.ਪੀ. ਦੀ ਸ਼ਲਾਘਾ ਕਰਦੇ ਹੋਏ ਚੇਅਰਮੈਨ ਅਰਿਹੰਤ ਜੈਨ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਉਪਰਾਲੇ ਸਕੂਲ ਵੱਲੋਂ ਹੁੰਦੇ ਰਹਿਣਗੇ।