ਦੇਸ਼ ਦੇ ਪੰਜ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਤਿੰਨ ਰਾਜਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਕਾਰਨ ਪੰਜਾਬ ਦੇ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਮ ਸਮਝਿਆ ਜਾਂਦਾ ਸੀ ਕਿ ਇਨ੍ਹਾਂ ਰਾਜਾਂ ਵਿਚ ਕਾਂਗਰਸ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਰਹੇਗਾ ਅਤੇ ਇਨ੍ਹਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਬਣ ਜਾਏਗੀ। ਇਸੇ ਹੀ ਭੁਲੇਖੇ ਵਿਚ ਕਾਂਗਰਸ ਦੀ ਦਿੱਲੀ ਲੀਡਰਸ਼ਿਪ ਵੀ ਸੀ। ਇਸ ਭੁਲੇਖੇ ’ਚ ਰਹਿੰਦੇ ਹੋਏ ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿਆਰ ਇੰਡੀਆ ਗਠਜੋੜ ਦੇ ਕਿਸੇ ਵੀ ਮੈਂਬਰ ਤੋਂ ਮਦਦ ਨਹੀਂ ਮੰਗੀ ਅਤੇ ਨਾ ਹੀ ਉਨ੍ਹੰ ਵਿਚੋਂ ਕਿਸੇ ਵੀ ਪਾਰਟੀ ਨਾਲ ਇਨ੍ਹਾਂ ਰਾਜਾਂ ਵਿਚ ਚੋਣ ਸਮਝੌਤਾ ਕਰਕੇ ਚੋਣ ਲੜਣ ਲਈ ਦਿਲਚਸਪੀ ਦਿਖਾਈ। ਜਿਸ ਕਾਰਨ ਦੇਸ਼ ਦੇ ਸੂਬਿਆਂ ਵਿਚ ਲੋਕ ਸਭਾ ਚੋਣਾਂ ਲਈ ਬਣਾਏ ਇੰਡੀਆ ਗਠਜੋੜ ਦੇ ਕੁਝ ਸਹਿਯੋਗੀ ਵੀ ਕਾਂਗਰਸ ਅਤੇ ਭਾਜਪਾ ਦੇ ਖਿਲਾਫ ਖੜ੍ਹੇ ਹੋਏ ਸਨ। ਪਰ ਚੋਣ ਨਤੀਜਿਆਂ ਵਿੱਚ ਸਾਰੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ। ਇਨ੍ਹਾਂ ਰਾਜਾਂ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਅਤੇ ਭਾਜਪਾ ਤਿੰਨ ਵੱਡੇ ਰਾਜਾਂ ਵਿਚ ਆਪਣੀ ਪਰਚਮ ਲਹਿਰਾਉਣ ਵਿਚ ਸਫਲ ਹੋ ਗਈ ਅਤੇ ਾਕੰਗਰਸ ਦੇ ਹਿੱਸੇ ਕੇਵਲ ਇਕ ਹੀ ਰਾਜ ਤੇਲੰਗਾਨਾ ਆਇਆ। ਜਿਥੇ ਕਾਂਗਰਸ ਦੀ ਸਰਕਾਰ ਬਣੇਗੀ। ਹਾਲ ਹੀ ਵਿੱਚ ਖੇਤਰੀ ਤੋਂ ਕੌਮੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਇਹ ਭਰੋਸਾ ਸੀ ਕਿ ਉਹ ਇਨ੍ਹਾਂ ਰਾਜਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੇਗੀ, ਪਰ ਇਨ੍ਹਾਂ ਵਿੱਚ ਰਾਜਾਂ ਵਿਚ ਉਨ੍ਹਾਂ ਤੋਂ ਵਧੇਰੇ ਸਫਲ ਨਾਟੋ ਦੀ ਕਾਰਗੁਜ਼ਾਰੀ ਪਬੀ ਜੋ ਆਮ ਆਦਮੀ ਪਾਰਟੀ ਨਾਲੋਂ ਵਧੇਰੇ ਵੋਟ ਪ੍ਰਤੀਸ਼ਤ ਹਾਸਿਲ ਕਰ ਗਿਆ। ਇਸ ਸ਼ਰਮਨਾਕ ਕਾਰਗੁਜਾਰੀ ਨੂੰ ਦੇਖ ਕੇ ਸ਼ਾਇਦ ਹੁਣ ਆਪ ਸੁਪਰੀਮੋ ਕੇਜਰੀਵਾਲ ਵੀ ਭਵਿੱਖ ਬਾਰੇ ਸੋਚੋਗੇ। ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲਕਰੀਏ ਤਾਂ ਇਨ੍ਹਾਂ ਦੀ ਦਿੱਲੀ ਅਤੇ ਪੰਜਾਬ ਵਿਚ ਸਰਕਾਰ ਹੈ। ਇਨ੍ਹਾਂ ਦੋਵਾਂ ਵਿੱਚ ਹੀ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਹੈ। ਪੰਜਾਬ ਅਤੇ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਰਨ ਲਈ ਤਿਆਰ ਨਹੀਂ ਹਨ। ਪੰਜਾਬ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਸਮੇਤ ਹੋਰ ਉੱਚ ਲੀਡਰਸ਼ਿਪ ਦੇ ਆਗੂ ਆਪ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ ਅਤੇ ਲੋਕ ਸਭਾ ਚੋਣਾਂ ’ਚ ਸਮਝੌਤਾ ਹੋਣ ਦੀ ਸੂਰਤ ’ਚ ਪਾਰਟੀ ਛੱਡਣ ਦੀਆਂ ਗੱਲਾਂ ਤੱਕ ਵੀ ਸਾਹਮਣੇ ਆ ਰਹੀਆਂ ਹਨ। ਪਰ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਸਾਹਮਣੇ ਆਈ ਹੈ। ਦੋਵਾਂ ਥਾਵਾਂ ’ਤੇ ਗਠਜੋੜ ਅਨੁਸਾਰ ਸੀਟਾਂ ਦੀ ਵੰਡ ਅਨੁਸਾਰ ਲੋਕ ਸਭਾ ਚੋਣਾਂ ਲੜਨਾ ਦੋਵਾਂ ਪਾਰਟੀਆਂ ਦੀ ਮਜ਼ਬੂਰੀ ਬਣ ਗਈ ਹੈ ਅਤੇ ਸੂਬੇ ਦੀ ਕਾਂਗਰਸ ਦੇ ਸਥਾਨਕ ਆਗੂਆਂ ਨੂੰ ਵੀ ਇਸ ਗੱਲ ਨੂੰ ਸਮਝਣਾ ਪਵੇਗਾ ਅਤੇ ਅੱਗੇ ਭਵਿੱਖ ਨੂੰ ਸਫਲ ਬਨਾਉਣ ਲਈ ਰਣਨੀਤੀ ਨਾਲ ਹੀ ਚੱਲਣਾ ਹੋਵੇਗਾ। ਭਾਵੇਂ ਕਿ ਆਪ ਨਾਲ ਲੋਕ ਸਭਾ ਵਿਚ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਵੀ ਸ਼ੁ੍ਰੂ ਤੋਂ ਹੀ ਵੰਡੀ ਹੋਈ ਹੈ। ਨਵਜੋਤ ਸਿੱਧੂ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਆਪ ਨਾਲ ਸਮਝੌਤੇ ਦੇ ਪੱਖ ਵਿਚ ਹਨ ਅਤੇ ਕਾਂਗਰਸ ਹਾਈ ਕਮਾਂਡ ਦੇ ਨਿਰਦੇਸ਼ ਅਨੁਸਾਰ ਚੱਲਣ ਦੀ ਹਾਮੀ ਵੀ ਭਰ ਚੁੱਕੇ ਹਨ ਪਰ ਪਾਜਾ ਵੜਿੰਗ ਅਤੇ ਬਾਜਵਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਹੁਣ ਇਹ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਨੂੰ ਸੋਚਣਾ ਹੋਵੇਗਾ ਕਿ ਉਹ ਆਉਣ ਵਾਲੇ ਲੋਕ ਸਭਾ ਚੋਣਾਂ ਵਿਚ ਇੰਡੀਆ ਗਠਜੋੜ ਨੂੰ ਸਫਲ ਬਨਾਉਣ ਲਈ ਆਪਣੀ ਖੇਤਰੀ ਲੀਡਰਸ਼ਿਪ ਨੂੰ ਕਿਸ ਤਰ੍ਹਾਂ ਨਾਲ ਸੰਤੁਸ਼ਟ ਕਰੇਗੀ। ਦਬਜੇ ਪਾਸੇ ਪੰਜਾਬ ਵਿਚ ਅਕਾਲੀਆਂ ਦੀ ਥਾਲੀ ਵਿਚ ਵੀ ਲੱਡੂ ਪੱਕਦਾ ਪੱਕਦਾ ਰਹਿ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਭਾਜਪਾ ਦੀ ਪ੍ਰਚੰਡ ਜਿੱਤ ਨੇ ਅਕਾਲੀਆਂ ਦੀ ਪੱਕੀ ਪਕਾਈ ਦਾਲ ਵਿਚ ਪਾਣੀ ਪਾਉਣ ਦਾ ਕੰਮ ਕਰ ਦਿਤਾ ਹੈ। ਜੇਕਰ ਇਨ੍ਹਾਂ ਰਾਜਾਂ ਵਿਚ ਭਾਜਪਾ ਦਾ ਪ੍ਰਦਰਸ਼ਨ ਵਧੀਆ ਨਾ ਰਹਿੰਦਾ ਤਾਂ ਮਜਬੂਰੀਵਸ ਭਾਜਪਾ ਨੂੰ ਸ਼ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿਚ ਮੁੜ ਤੋਂ ਗਠਜੋੜ ਕਰਨਾ ਪੈਂਦਾ ਅਤੇ ਅਕਾਲੀ ਲੀਡਰਸ਼ਿਪ ਵੀ ਇਸੇ ਸੋਚ ਵਿਚ ਘਾਤ ਲਗਾਈ ਬੈਠੀ ਹੋਈ ਸੀ। ਪਰ ਹੁਣ ਭਾਜਪਾ ਦੀ ਸ਼ਾਨਦਾਰ ਜਿੱਤ ਕਾਰਨ ਭਾਜਪਾ ਲੀਡਰਸ਼ਿਪ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਗਲ ਨਾਲ ਲਗਾਉਣ ਤੋਂ ਪੂਰੀ ਤਰ੍ਹਾਂ ਨਾਲ ਟਾਲਾ ਵੱਟ ਲਏਗੀ ਕਿਉਂਕਿ ਮੌਜੂਦਾ ਸਮੇਂ ਅੰਦਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਖੁਦ ਲਈ ਜਮੀਨ ਤਲਾਸ਼ ਕਰਨ ਵਾਲੀ ਸਥਿਤੀ ਵਿਚ ਹੈ। ਇਸ ਲਈ ਭਾਜਪਾ ਨੂੰ ਵੀ ਅਜਿਹੀ ਸਥਿਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ। ਜਿਸ ਕਾਰਨ ਹੁਣ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੈਰ ਜ਼ਮੀਨ ਤੇ ਟਿਕਾਏ ਰੱਖਣ ਲਈ ਵੀ ਕੋਈ ਠੋਸ ਰਣਨੀਤੀ ਤੇ ਕੰਮ ਕਰਨ ਦੀ ਲੋੜ ਹੈ। ਮੌਜੂਦਾ ਸਥਿਤੀ ਵਿਚ ਉਨ੍ਹਾਂ ਦਾ ਲੋਕ ਸਭਾ ਚੋਣਾਂ ਵਿਟਚ ਟਿਕ ਸਕਣਾ ਸੰਭਵ ਨਹੀਂ ਹੈ। ਭਾਜਪਾ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਸ਼ਾਇਧ ਪੰਜਾਬ ਵਿਚ ਸ਼ਰੋਮਣੀ ਅਕਾਲੀ ਦਲ ਕੁਝ ਹੱਦ ਤੱਕ ਆਪਣੀ ਜਮੀਨ ਬਚਾਉਣ ਵਿਚ ਸਫਲ ਰਹਿੰਦਾ।
ਹਰਵਿੰਦਰ ਸਿੰਘ ਸੱਗੂ।