Home Punjab ਨਵਜੋਤ ਕੌਰ ਨੇ ਭੌਤਿਕ ਵਿਗਿਆਨ ‘ਚ ਮਾਸਟਰ ਡਿਗਰੀ ਅੱਵਲ ਦਰਜੇ ਵਿੱਚ ਹਾਸਲ...

ਨਵਜੋਤ ਕੌਰ ਨੇ ਭੌਤਿਕ ਵਿਗਿਆਨ ‘ਚ ਮਾਸਟਰ ਡਿਗਰੀ ਅੱਵਲ ਦਰਜੇ ਵਿੱਚ ਹਾਸਲ ਕਰਕੇ ਨਾਮ ਰੌਸ਼ਨ ਕੀਤਾ

24
0


ਨਵਾਂਸ਼ਹਿਰ.20 ਅਪ੍ਰੈਲ (ਰੋਹਿਤ – ਅਨਿਲ) : ਜ਼ਿਲ੍ਹਾ ਨਵਾਂ ਸ਼ਹਿਰ ਦੀ ਨਵਜੋਤ ਕੌਰ ਨੇ ਵਿਸ਼ਾ ਭੌਤਿਕ ਵਿਗਿਆਨ ‘ਚ ਮਾਸਟਰ ਡਿਗਰੀ ਅੱਵਲ ਦਰਜੇ ਵਿੱਚ ਹਾਸਲ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਨਵਜੋਤ ਕੌਰ ਨੂੰ ਕਰਵਾਏ ਗਏ ਕਨਵੋਕੇਸ਼ਨ ਸਮਾਗਮ ਦੌਰਾਨ ਐਮ.ਐਸ.ਸੀ (ਭੌਤਿਕ ਵਿਗਿਆਨ) ਵਿਸ਼ੇ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਦੇ ਪਿਤਾ ਹਰਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਚੰਡੀਗੜ੍ਹ ਰੋਡ ਨਵਾਂਸ਼ਹਿਰ,ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ।ਨਵਜੋਤ ਕੌਰ ਨੇ ਆਪਣੀ ਇਸ ਸਫਲਤਾ ਦਾ ਰਾਜ਼ ਆਪਣੇ ਮਾਤਾ ਪਿਤਾ ਨੂੰ ਦੱਸਦਿਆਂ ਕਿਹਾ ਕਿ ਮੈਨੂੰ ਇਹ ਕਾਮਯਾਬੀ ਮੇਰੇ ਮਾਤਾ ਪਿਤਾ ਦੀ ਕਰੜੀ ਮਿਹਨਤ ਸਦਕਾ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਮੌਕੇ ਪਿਤਾ ਹਰਿੰਦਰ ਸਿੰਘ ਦੇ ਘਰ ਵਿਖੇ ਅਤੇ ਫੋਨ ਰਾਹੀਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮਾਤਾ ਪਰਮਜੀਤ ਕੌਰ ਨੇ ਭਾਵੁਕ ਮਨ ਨਾਲ ਕਿਹਾ ਕਿ ਉਹ ਆਪਣੀ ਧੀ ਨਵਜੋਤ ਕੌਰ ਨੂੰ ਉਸਦੇ ਪਿਤਾ ਹਰਿੰਦਰ ਸਿੰਘ ਦੀ ਤਰ੍ਹਾਂ ਸਫ਼ਲ ਹੁੰਦਾ ਦੇਖਣਾ ਚਾਹੁੰਦੇ ਹਨ।ਇਸ ਮੌਕੇ ਨਵਜੋਤ ਕੌਰ ਨੇ ਕਿਹਾ ਕਿ ਉਹ ਜਲਦ ਆਪਣੀ ਮਿਹਨਤ ਦੇ ਬਲਬੂਤੇ ਤੇ ਚਲਦਿਆਂ ਸਫਲਤਾ ਦੀ ਪੌੜੀ ਚੜ੍ਹ ਕੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣੇਗੀ।

LEAVE A REPLY

Please enter your comment!
Please enter your name here