ਇਕ ਦਿਨ ਐਸਾ ਆਵੇਗਾ ਕੁੱਲ ਦੁਨੀਆ ‘ਤੇ ਲਾਲ ਝੰਡਾ ਲਹਿਰਾਵੇਗਾ
ਮਜ਼ਦੂਰ ਦਿਵਸ ਜਿਹੜਾ ਦੁਨੀਆ ਭਰ ਦੇ ਮਜ਼ਦੂਰਾਂ ਵੱਲੋਂ ਉਨ੍ਹਾਂ ਮਜ਼ਦੂਰਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜੋ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਕੰਮ ਕਰਨ ਦੇ 8 ਘੰਟੇ ਕਰਨ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਮਜ਼ਗੂਰਾਂ ਨੂੰ ਇਸ ਸੰਘਰਸ਼ ਦੌਰਾਨ ਅਮਰੀਕਾ ਦੀ ਸਾਮਰਾਜੀ ਜਾਲਮ ਸਰਕਾਰ ਨੇ 8 ਮਜ਼ਦੂਰਾਂ ਨੂੰ ਸੰਨ 1886 ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਸ ਮੌਕੇ ਤੇ ਇੱਕ ਛੋਟੇ ਬੱਚੇ ਦੇ ਵੀ ਗੋਲੀ ਲੱਗੀ ਖੂਨ ਨਾਲ ਲੱਥ ਪੱਥ ਹੋਏ ਬੱਚੇ ਨੂੰ ਜਦੋਂ ਉਸਦੀ ਮਾਂ ਨੇ ਆਪਣੀ ਚਿੱਟੀ ਚੁੰਨੀ ਨਾਲ ਲਪੇਟਿਆ ਤਾਂ ਮਾਂ ਦੀ ਚੁੰਨੀ ਖੂਨ ਨਾਲ ਲਾਲ ਰੰਗ ਦੀ ਹੋ ਗਈ। ਉਸ ਸਮੇਂ ਤੋਂ ਹੀ ਮਜ਼ਦੂਰ ਜਮਾਤ ਨੇ ਖੂਨ ਨਾਲ ਰੰਗੇ ਲਾਲ ਝੰਡੇ ਨੂੰ ਮਜ਼ਦੂਰਾਂ ਨੇ ਆਪਣਾ ਲਾਲ ਫਰੇਰਾ ਬਣਾਇਆ। ਜਿੱਥੇ ਮਜ਼ਦੂਰ ਲਾਲ ਝੰਡੇ ਚੁੱਕ ਕੇ ਮਜ਼ਦੂਰ ਵਿਰੋਧੀ ਸਰਕਾਰਾਂ ਦੇ ਖ਼ਿਲਾਫ਼ ਲਾਮਬੰਦ ਹੁੰਦੇ ਹਨ ਉੱਥੇ ਮਈ ਦਿਵਸ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵੀ ਤਾਜ਼ਾ ਕਰਦੇ ਹਨ ।
ਭਾਵੇਂ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਵੱਲੋਂ ਲੜੇ ਸੰਘਰਸ਼ ਤੇ ਸ਼ਹੀਦੀਆਂ ਪਾਕੇ ਕੰਮ ਕਰਨ 8 ਘੰਟੇ ਕਰਨ ਦੀ ਮੰਗ ਤਾਂ ਮਨਵਾ ਲਈ ਪਰ ਅਜੇ ਸਾਮਰਾਜੀ , ਪੂੰਜੀਵਾਦੀ ਤੇ ਸਰਮਾਏਦਾਰੀ ਰਾਜ ਪ੍ਰਬੰਧ ਵਿੱਚ ਮਜ਼ਦੂਰਾਂ ਤੋਂ 12 ਘੰਟੇ ਤੋਂ ਉੱਪਰ ਸਮੇਂ ਦਾ ਜਿੱਥੇ ਕੰਮ ਲਿਆ ਜਾ ਰਿਹਾ ਉੱਥੇ ਪੂਰੀ ਮਜ਼ਦੂਰੀ ਵੀ ਮਿਲ ਰਹੀ । ਹੁਣ ਵੀ ਪੂਰੀ ਦੁਨੀਆ ਵਿੱਚ ਮਜ਼ਦੂਰਾਂ ਵੱਲੋਂ ਲਾਲ ਝੰਡੇ ਵਾਲੀਆਂ ਕਮਿਊਨਿਸਟ ਪਾਰਟੀਆਂ ਦੀਆਂ ਮਜ਼ਦੂਰ ਜਥੇਵੰਦੀਆਂ ਵੱਲੋਂ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕੀਤਾ ਜਾ ਰਿਹਾ। ਇਸ ਦਿਨ ਤੇ ਕਿਸੇ ਇਨਕਲਾਬੀ ਕਵੀ ਦੀਆਂ ਇਹ ਸਤਰਾਂ ਜਿਹੜੀਆਂ ਕਿ ਕਿਸਾਨ ਤੇ ਮਜ਼ਦੂਰ ਦੇ ਸਾਂਝ ਨੂੰ ਵੀ ਪ੍ਰਗਟ ਕਰ ਰਹੀਆਂ ਹਨ ਮੈਨੂੰ ਯਾਦ ਆ ਗਈਆਂ -….
ਸੁਣ ਮਜਦੂਰਾ , ਹਾਂ ਕਿਰਸਾਨਾ,
ਇੱਕ ਦਿਨ ਐਸਾ ਆਵੇਗਾ, ਕੁੱਲ ਦੁਨੀਆ ਤੇ ਲਾਲ ਝੰਡਾ ਲਹਿਰਾਵੇਗਾ ,
ਖਤਮ ਹੋਊ ਸਰਮਾਏਦਾਰੀ , ਰਿਸ਼ਵਤ ਖੋਰੀ ਚੋਰ ਬਜ਼ਾਰੀ ,
ਹਰ-ਇੱਕ ਨੂੰ ਕੰਮ ਕਰਨਾ ਪੈਣਾ, ਨਾ ਕੋਈ ਵਿਹਲਾ ਖਾਵੇਗਾ,
ਦੁਨੀਆ ਭਰ ਦੇ ਕਾਮਿਆਂ ਇੱਕ ਹੋ ਜਾਓ ,
ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ।
-ਡਾ.ਪ੍ਰਦੀਪ ਜੋਧਾਂ ਡੀ ਐੱਚ ਐੱਮ ਐੱਸ
ਬਰੈੰਪਟਨ ਕੈਨੇਡਾ।