ਜਗਰਾਉਂ, 4 ਮਈ (ਭਗਵਾਨ ਭੰਗੂ) : ਸਪਰਿੰਗ ਡਿਊ ਸਕੂਲ ਵਿਖੇ ਸੀਨੀਅਰ ਸੈਕੰਡਰੀ ਵਿਭਾਗ ਦੇ ਵਿਦਿਆਰਥੀਆਂ ਲਈ ਚੋਣ ਉਤਸਵ ਵਿਸ਼ੇ ‘ਤੇ ਸੈਮੀਨਾਰ ਕਰਵਾਇਆ। ਅਧਿਆਪਕਾ ਕਰਮਜੀਤ ਸੰਗਰਾਉ ਤੇ ਬਲਜੀਤ ਕੌਰ ਵੱਲੋਂ ਬੱਚਿਆਂ ਨੂੰ ਲੋਕਤੰਤਰਿਕ ਵਿਧੀ ਰਾਹੀ ਚੋਣ ਪ੍ਰਣਾਲੀ ਬਾਰੇ ਸਮਝਾਉਣ ਤੇ ਕਿਸ ਤਰ੍ਹਾਂ ਲੋਕਤੰਤਰਿਕ ਸਰਕਾਰ ਦਾ ਗਠਨ ਹੁੰਦਾ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਚੋਣਾਂ ਦੀ ਮਹੱਤਤਾ, ਜ਼ਰੂਰਤ ਤੇ ਵਿਧੀ ਬਾਰੇ ਚਾਨਣਾ ਪਾਉਂਦਾ ਦੱਸਿਆ ਕਿ ਭਾਰਤ ਸਭ ਤੋ ਵੱਡਾ ਲੋਕਤੰਤਰਿਕ ਦੇਸ਼ ਹੈ ਇਸ ਮੌਕੇ ਮੈਨੇਜਮੈਂਟ ਦੇ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਤੇ ਮੈਨੇਜਰ ਮਨਦੀਪ ਚੌਹਾਨ ਆਦਿ ਹਾਜ਼ਰ ਸਨ।