Home crime ਲਾਰੈਂਸ ਬਿਸ਼ਨੋਈ ਉਤੇ ਹੋਇਆ ਥਰਡ ਡਿਗਰੀ,ਜਾਵਾਂਗੇ ਸੁਪਰੀਮ ਕੋਰਟ: ਵਕੀਲ

ਲਾਰੈਂਸ ਬਿਸ਼ਨੋਈ ਉਤੇ ਹੋਇਆ ਥਰਡ ਡਿਗਰੀ,ਜਾਵਾਂਗੇ ਸੁਪਰੀਮ ਕੋਰਟ: ਵਕੀਲ

86
0


ਚੰਡੀਗੜ੍ਹ, 22 ਜੂਨ ( ਰਾਜੇਸ਼, ਭਗਵਾਨ ਭੰਗੂ)-ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੰਜਾਬ ਪੁਲਿਸ ਦੀ ਹਿਰਾਸਤ ‘ਚ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਿਸ ‘ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ।ਵਕੀਲ ਦਾ ਕਹਿਣਾ ਹੈ ਕਿ ਪੁਲਿਸ ਨੇ ਪੁੱਛਗਿੱਛ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ।ਪੁੱਛਗਿੱਛ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਉਸ ‘ਤੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਗਿਆ।ਵਕੀਲ ਅਨੁਸਾਰ ਉਹ ਇਹ ਸਾਰੇ ਇਤਰਾਜ਼ ਅੱਜ ਮਾਨਸਾ ਅਦਾਲਤ ਵਿੱਚ ਰੱਖਣ ਜਾ ਰਹੇ ਸਨ ਪਰ 21 ਜੂਨ ਦੀ ਦੇਰ ਰਾਤ ਪੰਜਾਬ ਪੁਲਿਸ ਨੇ ਲਾਰੈਂਸ ਨੂੰ ਮੈਜਿਸਟਰੇਟ ਦੇ ਘਰ ਪੇਸ਼ ਕਰਕੇ 6 ਹੋਰ ਦਿਨਾਂ ਦੀ ਹਿਰਾਸਤ ਵਿੱਚ ਲੈ ਲਿਆ।ਵਕੀਲ ਦਾ ਕਹਿਣਾ ਹੈ ਕਿ ਪੁਲਿਸ ਉਸ ਨੂੰ ਇਸ ਤਰ੍ਹਾਂ ਗੁਪਤ ਰੂਪ ਵਿੱਚ ਪੇਸ਼ ਕਰਨ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਪੁਲਿਸ ਹਿਰਾਸਤ ਵਿੱਚ ਉਸ ’ਤੇ ਹੋਏ ਤਸ਼ੱਦਦ ’ਤੇ ਪਰਦਾ ਪਾਉਣਾ ਚਾਹੁੰਦੀ ਹੈ।ਵਿਸ਼ਾਲ ਚੋਪੜਾ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪੰਜਾਬ ਪੁਲਿਸ ਖਿਲਾਫ ਸੁਪਰੀਮ ਕੋਰਟ ‘ਚ ਅਰਜ਼ੀ ਦਾਇਰ ਕਰਨਗੇ।

LEAVE A REPLY

Please enter your comment!
Please enter your name here