ਗਿੱਦੜਬਾਹਾ, 22 ਜੂਨ ( ਰਿਤੇਸ਼ ਭੱਟ, ਲਿਕੇਸ਼ ਸ਼ਰਮਾਂ)-ਬੀਤੀ 20 ਜੂਨ ਦੀ ਰਾਤ ਅਤੇ 21 ਜੂਨ ਦੀ ਸਵੇਰ ਗਿੱਦੜਬਾਹਾ ਵਿਖੇ ਆਈ ਬਾਰਿਸ਼ ਨਾਲ ਗਿੱਦੜਬਾਹਾ ਦੇ ਰੂਪ ਨਗਰ ‘ਚ ਇਕ ਮਕਾਨ ਦੇ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਕਮਰੇ ਵਿਚ ਪਿਆ ਸਮਾਨ ਨੁਕਸਾਨਿਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਰਾਜ ਕੁਮਾਰ ਪੁੱਤਰ ਮਹਿੰਗਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਬਣੇ ਸਟੋਰ ਦੀ ਛੱਤ ਬਾਰਿਸ਼ ਦੇ ਪਾਣੀ ਕਾਰਨ ਅਚਾਨਕ ਡਿੱਗ ਗਈ, ਜਿਸ ਨਾਲ ਸਟੋਰ ਵਿਚ ਪਈ ਪੇਟੀ,4 ਟਰੰਕ, ਇਨਵਰਟਰ, ਗੈਸ ਸਟੋਵ, ਸਾਈਕਲ,ਕੁਰਸੀਆਂ ਹੋਰ ਸਮਾਨ ਨੁਕਸਾਨਿਆਂ ਗਿਆ।ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਗਰੀਬ ਆਦਮੀ ਹੈ ਅਤੇ ਜੈਨ ਮੰਦਰ ਵਿਖੇ ਬਤੌਰ ਸੇਵਾਦਾਰ ਨੌਕਰੀ ਕਰਦਾ ਹੈ।ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮਕਾਨ ਦੀ ਰਿਪੇਅਰ ਕਰਵਾਉਣ ਦੀ ਅਪੀਲ ਕੀਤੀ ਹੈ।
