ਜਗਰਾਉਂ, 1 ਜੂਨ ( ਹਰਪ੍ਰੀਤ ਸਿੰਘ ਸੱਗੂ) -ਲਾਇਨ ਕਲੱਬ ਇੰਟਰਨੈਸ਼ਨਲ ਦੇ ਡਿਸਟ੍ਰਿਕ 321- ਐਫ ਦੀ ਡਿਸਟ੍ਰਿਕ ਕਨਵੈਨਸ਼ਨ ਮਸੂਰੀ ਵਿਖੇ ਸੰਪੰਨ ਹੋਈ, ਜਿਸ ਵਿੱਚ ਐੱਮ.ਜ਼ੇ.ਐੱਫ ਲਾਇਨ ਰਵਿੰਦਰ ਸੱਗੜ ਜੀ ਸਾਲ 2024-25 ਲਈ ਡਿਸਟ੍ਰਿਕ ਗਵਰਨਰ ਚੁਣੇ ਗਏ। ਐੱਮ.ਜ਼ੇ.ਐੱਫ ਲਾਇਨ ਰਵਿੰਦਰ ਸੱਗੜ ਜੀ ਵਲੋ ਸਾਲ 2024-25 ਆਪਣੀ ਨਵੀਂ ਟੀਮ ਐਲਾਨੀ ਗਈ, ਜਿਸ ਵਿੱਚ ਲਾਇਨ ਕਲੱਬ ਜਗਰਾਓਂ ਮੇਨ ਦੇ ਮੈਂਬਰ ਐੱਮ.ਜ਼ੇ.ਐੱਫ ਲਾਇਨ ਦਵਿੰਦਰ ਸਿੰਘ ਤੂਰ ਨੂੰ ਰੀਜ਼ਨ-5 ਲਈ ਰੀਜਨ ਚੇਅਰਪਰਸਨ ਨਿਯੁਕਤ ਗਿਆ। । ਕਲੱਬ ਦੇ ਮੈਂਬਰਾਂ ਵੱਲੋਂ ਐੱਮ.ਜ਼ੇ.ਐੱਫ ਲਾਇਨ ਰਵਿੰਦਰ ਸੱਗੜ ਜੀ ਨੂੰ ਡਿਸਟ੍ਰਿਕ ਗਵਰਨਰ ਬਣਨ ਦੀ ਵਧਾਈ ਦਿੱਤੀ ਅਤੇ ਲਾਇਨ ਐੱਮ.ਜ਼ੇ.ਐੱਫ ਲਾਇਨ ਦਵਿੰਦਰ ਸਿੰਘ ਤੂਰ ਨੂੰ ਰੀਜਨ ਚੇਅਰਪਰਸਨ ਨਿਯੁਕਤ ਕਰਨ ਲਈ ਧੰਨਵਾਦ ਕੀਤਾ। ਲਾਇਨ ਐੱਮ.ਜ਼ੇ.ਐੱਫ ਲਾਇਨ ਦਵਿੰਦਰ ਸਿੰਘ ਤੂਰ ਪਿਛਲੇ 30 ਸਾਲਾਂ ਤੋਂ ਸਰਗਰਮ ਮੈਂਬਰ ਹਨ ਅਤੇ ਕਲੱਬ ਦੇ ਪ੍ਰਧਾਨ, ਡਿਪਟੀ ਡਿਸਟ੍ਰਿਕ ਗਵਰਨਰ ਅਤੇ ਹੋਰ ਕਈ ਅਹੁਦਿਆਂ ਤੇ ਰਹਿ ਕੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਲਾਇਨ ਐੱਮ.ਜ਼ੇ.ਐੱਫ ਲਾਇਨ ਦਵਿੰਦਰ ਸਿੰਘ ਤੂਰ ਆਪਣਾ ਕਾਰਜ਼ਕਾਲ 1 ਜੁਲਾਈ 2024 ਨੂੰ ਸੰਭਾਲਣਗੇ, ਅਤੇ ਉਹਨਾਂ ਵਲੋਂ ਐੱਮ.ਜ਼ੇ.ਐੱਫ ਲਾਇਨ ਰਵਿੰਦਰ ਸੱਗੜ ਡਿਸਟ੍ਰਿਕ ਗਵਰਨਰ ਦਾ ਉਹਨਾਂ ਨੂੰ ਰੀਜ਼ਨ ਚੈਅਰਪਰਸਨ ਬਨਾਉਣ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਇਸ ਕਾਰਜ਼ਕਾਲ ਦੌਰਾਨ ਤਨ, ਮਨ, ਧਨ ਨਾਲ ਕੰਮ ਕਰਕੇ ਰੀਜ਼ਨ -5 ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਣਗੇ। ਐੱਮ.ਜ਼ੇ.ਐੱਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਫਸਟ ਡਿਸਟ੍ਰਿਕ ਗਵਰਨਰ ਨੇ ਵੀ ਕਨਵੈਨਸ਼ਨ ਵਿੱਚ ਲਾਇਨ ਕਲੱਬ ਜਗਰਾਓਂ ਮੇਨ ਦੇ ਕੀਤੇ ਕੰਮਾ ਦੀ ਤਾਰੀਫ਼ ਕੀਤੀ, ਅਤੇ ਕਲੱਬ ਨੂੰ ਇਨਾਮ ਵੀ ਦਿੱਤੇ ਗਏ। ਲਾਇਨ ਕਲੱਬ ਜਗਰਾਓਂ ਮੇਨ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਅਤੇ ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ ਅਤੇ ਸਮੂਹ ਕਲੱਬ ਮੈਂਬਰਾਂ ਨੇ ਐੱਮ.ਜ਼ੇ.ਐੱਫ ਲਾਇਨ ਰਵਿੰਦਰ ਸੱਗੜ ਡਿਸਟ੍ਰਿਕ ਗਵਰਨਰ ਅਤੇ ਐੱਮ.ਜ਼ੇ.ਐੱਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਦਾ ਲਾਇਨ ਕਲੱਬ ਜਗਰਾਓਂ ਮੇਨ ਵਿੱਚ ਵਿਸ਼ਵਾਸ਼ ਕਰਕੇ ਉਹਨਾਂ ਦੇ ਮੈਂਬਰ ਨੂੰ ਇੰਨਾ ਮਹੱਤਵਪੂਰਨ ਅਹੁਦਾ ਦੇਣ ਲਈ ਧੰਨਵਾਦ ਕੀਤਾ, ਅਤੇ ਵਿਸ਼ਵਾਸ਼ ਦੁਆਇਆ ਕਿ ਜਿੱਥੇ ਵੀ ਕੋਈ ਸਮਾਜ ਭਲਾਈ ਦਾ ਕੰਮ ਹੋਇਆ, ਉਸ ਨੂੰ ਪਹਿਲਾ ਦੀ ਤਰਾਂ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਲਾਇਨ ਇੰਦਰਪਾਲ ਸਿੰਘ ਢਿੱਲੋਂ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਰਾਜਿੰਦਰ ਸਿੰਘ ਢਿੱਲੋ,ਲਾਇਨ ਜਸਜੀਤ ਸਿੰਘ ਮੱਲ੍ਹੀ,ਲਾਇਨ ਗੁਰਵਿੰਦਰ ਸਿੰਘ ਭੱਠਲ,ਲਾਇਨ ਮਨਜੀਤ ਸਿੰਘ ਮਠਾੜੂ ਮੋਜੂਦ ਸਨ।