ਜਗਰਾਓਂ, 3 ਅਗਸਤ ( ਭਗਵਾਨ ਭੰਗੂ )-ਘੋਂ ਅੱਜ ਸਵੇਰੇ ਗੁੰਮ ਹੋਇਆ 16 ਸਾਲ ਦਾ ਲੜਕਾ ਥਾਣਾ ਸਿਟੀ ਦੀ ਪੁਲਿਸ ਪਾਰਟੀ ਵੋਲੰ ਤੁਰੰਤ ਐਕਸ਼ਨ ਲੈਂਦੇ ਹੋਏ ਕੁਝ ਹੀ ਘੰਟਿਆਂ ਵਿਚ ਪਰਿਵਾਰ ਦੇ ਹਵਾਲੇ ਕੀਤਾ। ਗੁੰਮ ਹੋਏ ਲੜਕੇ ਦੇ ਚਾਚਾ ਚਰਨਜੀਤ ਸਿੰਘ ਨੇ ਨਿਵਾਸੀ ਕੋਠੇ ਖੰਜੂਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸਦਾ ਭਤੀਜਾ ਰਾਜਵੀਰ ਸਿੰਘ ( 16 ਸਾਲ ) ਸਵੇਰੇ ਅਚਾਨਕ ਘਰੋਂ ਚਲਿਆ ਗਿਆ ਹੈ ਪਰ ਵਾਪਿਸ ਨਹੀਂ ਆਇਆ। ਚਰਨਜੀਤ ਸਿੰਘ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਸਖਤ ਮਿਹਨਤ ਨਾਲ ਸੀਸੀਟੀਵੀ ਕੈਮਰਿਆਂ ਦੀ ਵੱਖ ਵੱਖ ਲੋਕੇਸ਼ਨਾਂ ਤੋਂ ਜਾਂਚ ਪੜਤਾਲ ਕਰਕੇ ਹਠੂਰ ਤੋਂ ਲੜਕਾ ਨੂੰ ਬਰਾਮਦ ਕਰਕੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿਤਾ।