ਮੋਗਾ, 2 ਸਤੰਬਰ: ( ਕੁਲਵਿੰਦਰ ਸਿੰਘ) –
ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਮੋਗਾ ਜਲ ਨਿਕਾਸ ਉਪ ਮੰਡਲ ਮੋਗਾ ਸ੍ਰੀ ਗੁਰਸਿਮਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਖੇ ਡੀਸਿਲਟਿੰਗ ਸਾਈਟ ਆਦਰਾਮਾਨ 1-ਏ, ਆਦਰਾਮਾਨ 1-ਬੀ ਅਤੇ ਆਦਰਾਮਾਨ-2 ਵਿਖੇ ਪ੍ਰਾਈਮ ਵਿਜ਼ਨ ਇੰਜ. ਪ੍ਰਾ. ਲਿਮ. ਵੱਲੋਂ ਰੇਤਾ ਸਟਾਕ ਕੀਤਾ ਗਿਆ ਸੀ। ਇਸ ਰੇਤਾ ਦੀ ਨਿਲਾਮੀ ਕਰਨ ਲਈ ਸਰਕਾਰ ਪਾਸੋਂ ਆਦੇਸ਼ ਪ੍ਰਾਪਤ ਹੋਏ ਹਨ। ਸਟਾਕ ਕੀਤੀ ਗਈ ਰੇਤਾ ਦੀ ਨਿਲਾਮੀ ਕਰਨ ਲਈ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਰੇਤਾ ਦੀ ਨਿਲਾਮੀ 9 ਸਤੰਬਰ, 2022 ਨੂੰ ਸਵੇਰੇ 11:30 ਵਜੇ ਦਫ਼ਤਰ ਉਪ ਮੰਡਲ ਅਫ਼ਸਰ-ਕਮ-ਸਹਾਇਕ ਮਾਈਨਿੰਗ ਅਫ਼ਸਰ, ਮੋਗਾ ਜਲ ਨਿਕਾਸ ਉਪ ਮੰਡਲ ਮੋਗਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਕਿਸੇ ਵੀ ਕੰਮ ਵਾਲੇ ਦਿਨ ਇਸੇ ਦਫ਼ਤਰ ਵਿਖੇ ਆ ਕੇ ਵੇਖੀਆਂ ਜਾ ਸਕਦੀਆਂ ਹਨ ਅਤੇ ਰੇਤਾ ਦੀ ਮਿਕਦਾਰ/ਕਿਸਮ ਆਦਰਾਮਾਨ ਡੀਸਿਲਟਿੰਗ ਸਾਈਟ ਦੇ ਸਟਾਕਯਾਰਡ (ਪਿੰਡ ਰਾਮੇ, ਜ਼ਿਲ੍ਹਾ ਜਲੰਧਰ) ਤੇ ਕਿਸੇ ਵੀ ਦਿਨ ਜਾ ਕੇ ਵੇਖੀ ਜਾ ਸਕਦੀ ਹੈ।