ਜਗਰਾਉਂ, 15 ਫਰਵਰੀ ( ਭਗਵਾਨ ਭੰਗੂ)-ਭਾਰਤ ਦੀ ਸਭ ਤੋਂ ਵੱਡੀ ਗੈਰ ਸਰਕਾਰੀ ਸਿੱਖਿਆ ਸੰਸਥਾ ਅਖਿਲ ਭਾਰਤੀ ਵਿੱਦਿਆ ਭਾਰਤੀ ਵੱਲੋਂ ਚਲਾਏ ਜਾ ਰਹੇ ਸਮਰਪਣ ਅਭਿਆਨ ਅੰਤਰਗਤ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਸੀਨੀਅਰ ਸਕੈਂਡਰੀ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਯੋਗ ਅਗਵਾਈ ਅਧੀਨ ਸੰਪੂਰਨ ਹੋਇਆ lਇਸ ਮੌਕੇ ਤੇ ਅਧਿਆਪਕਾ ਮੀਨੂੰ ਰਾਣੀ ਨੇ ਬੱਚਿਆਂ ਨੂੰ ਸਮਰਪਣ ਸ਼ਬਦ ਬਾਰੇ ਜਾਣੂ ਕਰਵਾਉਂਦੇ ਦੱਸਿਆ ਹਰ ਇਨਸਾਨ ਆਪਣੀ ਕਮਾਈ ਵਿੱਚੋਂ ਦਸਵੰਧ ਕਢਦਾ ਹੈ ਤਾਂ ਉਸ ਦਸਵੰਧ ਨੂੰ ਅਸੀਂ ਸਭ ਚੰਗੇ ਕੰਮਾ ਵਿਚ ਲਾ ਕੇ ਸਫਲ ਕਰ ਸਕਦੇ ਹਾਂ ਅਤੇ ਸਾਡਾ ਕੀਤਾ ਇਹ ਪਰ ਉਪਕਾਰੀ ਕੰਮ ਚੰਗੇ ਕੰਮਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੰਦਾ ਹੈ l
ਸਿੱਖਿਆ ਅਤੇ ਸੰਸਕਾਰਾਂ ਦਾ ਬਹੁਤ ਗੂੜ੍ਹਾ ਸਬੰਧ ਹੈ l ਇਸ ਨਾਲ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਹੁੰਦਾ ਹੈ lਵਿਦਿਆਰਥੀ ਸਾਡੇ ਦੇਸ਼ ਅਤੇ ਧਰਮ ਦੇ ਰਖਿਅਕ ਹਨ l ਸਿੱਖਿਆ ਦਾ ਸਿੱਧਾ ਤੇ ਸਫ਼ਲ ਉਦੇਸ਼ ਹੈ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨਾ ਨਾ ਕਿ ਸਿੱਖਿਆ ਦਾ ਅਰਥ ਕਿਤਾਬੀ ਗਿਆਨ ਹੈ l ਇਕ ਬੱਚਾ ਸਕੂਲ ਤੋਂ ਕਿਤਾਬੀ ਗਿਆਨ ਪ੍ਰਾਪਤ ਕਰਦਾ ਹੈ ਭਾਰਤ ਦੁਨੀਆਂ ਵਿੱਚ ਕਈ ਅਜਿਹੇ ਵੀ ਹਨ ਜੋ ਵਿੱਦਿਆ ਰੂਪੀ ਗਿਆਨ ਤੋਂ ਵਾਂਝੇ ਰਹਿ ਜਾਂਦਾ ਹੈ ਇਸ ਲਈ ਵਿੱਦਿਆ ਭਾਰਤੀ ਦਾ ਲਕਸ਼ ਅਜਿਹੇ ਬੱਚਿਆਂ ਨੂੰ ਗਿਆਨ ਦਾ ਚਾਨਣ ਦੇਣਾ ਹੈ ਜੋ ਕਿ ਇਹ ਸਮਰਪਣ ਦਿਵਸ ਦੇ ਅੰਤਰਗਤ ਹੀ ਪੂਰਾ ਹੋ ਸਕਦਾ ਹੈ l ਇਸ ਲਈ ਸਮਰਪਣ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ lਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮਰਪਣ ਦਾ ਮਤਲਵ ਕੇਵਲ ਧਨ ਰਾਸ਼ੀ ਤੋਂ ਨਹੀਂ ਹੈ ਆਪਣੀ ਮਿਹਨਤ ਤੇ ਲਗਨ ਨਾਲ ਵੀ ਦੇਸ਼ ਦੀ ਸੇਵਾ ਕਰ ਸਕਦੇ ਹਾਂ ਜੋ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਗਿਣਿਆ ਜਾਵੇਗਾl
