ਜਗਰਾਉਂ, 18 ਜੁਲਾਈ ( ਮੋਹਿਤ ਜੈਨ )-ਲੋਕ ਸੇਵਾ ਸੁਸਾਇਟੀ ਵਲੋਂ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿੱਚ ਜਗਰਾਉਂ ਦੇ ਸ੍ਰੀ ਮਾਤਾ ਭੱਦਰਕਾਲੀ ਮੰਦਰ ਵਿਖੇ ਭਗਤਾਂ ਦੇ ਬੈਠਣ ਲਈ ਸੀਮੈਂਟ ਦੇ ਛੇ ਬੈਂਚ ਅਤੇ 16 ਕੁਰਸੀਆਂ ਭੇਟ ਕੀਤੀਆਂ। ਇਸ ਮੌਕੇ ਸੋਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਜਗਰਾਉਂ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਧਾਰਮਿਕ ਅਸਥਾਨਾਂ ਵਿੱਚ ਸ਼ਰਧਾਲੂਆਂ ਦੇ ਬੈਠਣ ਲਈ ਸੀਮੈਂਟ ਦੇ ਬੈਂਚ ਅਤੇ ਕੁਰਸੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜਲਦ ਹੀ ਸ੍ਰੀ ਮਾਤਾ ਭੱਦਰਕਾਲੀ ਮੰਦਰ ਨੂੰ ਦੋ ਸੋਫ਼ਾ ਸੈਟੀ ਭੇਟ ਕੀਤੇ ਜਾਣਗੇ ਤਾਂ ਕਿ ਆਉਣ ਵਾਲੇ ਭਗਤ ਆਰਾਮ ਨਾਲ ਬੈਠ ਸਕਣ। ਇਸ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਾਸ਼ਰ ਦੇਵ ਸ਼ਰਮਾ, ਪ੍ਰਧਾਨ ਰਾਮੇਸ਼ ਵਰਮਾ, ਕੈਸ਼ੀਅਰ ਪ੍ਰਵੀਨ ਕੁਮਾਰ ਰਾਣਾ, ਸੰਜੀਵ ਚੋਪੜਾ, ਪ੍ਰਦੀਪ ਚੋਪੜਾ, ਪ੍ਰਵੀਨ ਧਵਨ, ਜੁਆਏ ਮਲਹੋਤਰਾ ਸਮੇਤ ਮੰਦਰ ਦੇ ਪੰਡਤ ਮੁਕੇਸ਼ ਸ਼ਾਸਤਰੀ ਅਤੇ ਅਜੀਤ ਰਾਮ ਸ਼ਰਮਾ ਨੇ ਲੋਕ ਸੇਵਾ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਨ ਦੀ ਮੰਦਰ ਨੂੰ ਬਹੁਤ ਜ਼ਰੂਰਤ ਸੀ ਅਤੇ ਸੁਸਾਇਟੀ ਨੇ ਇਹ ਸਮਾਨ ਦੇ ਕੇ ਮੰਦਰ ਆਉਣ ਵਾਲੇ ਭਗਤਾਂ ਨੂੰ ਲਾਭ ਦਿੱਤਾ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਕੰਵਲ ਕੱਕੜ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਆਰ ਕੇ ਗੋਇਲ, ਅਨਿਲ ਮਲਹੋਤਰਾ, ਰਾਜੀਵ ਗੁਪਤਾ, ਰਜਿੰਦਰ ਜੈਨ ਕਾਕਾ ਆਦਿ ਹਾਜ਼ਰ ਸਨ।