Home Uncategorized ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਨਿਫਟ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਲਗਾਏ ਜਾਗਰੂਕਤਾ...

ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਨਿਫਟ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਲਗਾਏ ਜਾਗਰੂਕਤਾ ਕੈਂਪ

32
0

ਫ਼ਤਹਿਗੜ੍ਹ ਸਾਹਿਬ, 27 ਜੁਲਾਈ ( ਅਨਿਲ ਕੁਮਾਰ, ਸੰਜੀਵ ਗੋਇਲ) -ਜ਼ਿਲ੍ਹਾ ਉਦਯੋਗ ਕੇਂਦਰ ਅਤੇ ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੌਜੀ (ਨਿਫਟ), ਮੋਹਾਲੀ ਵੱਲੋਂ 10+2 ਪਾਸ ਵਿਦਿਆਰਥੀਆਂ ਨੂੰ ਨਿਫਟ ਵਿੱਚ ਤਿੰਨ ਸਾਲ ਦੀ ਬੀ.ਐਸ.ਸੀ. ਫੈਸ਼ਨ ਡਿਜਾਇਨ ਤੇ ਬੀ.ਐਸ.ਸੀ. ਟੈਕਸਟਾਈਲ ਡਿਜਾਇਨ ਦੇ ਕੋਰਸਾਂ ਲਈ ਪ੍ਰੇਰਿਤ ਕਰਨ ਵਾਸਤੇ ਮਾਤਾ ਗੁਜ਼ਰੀ ਸੀਨੀਅਰ ਸੈਂਕੰਡਰੀ ਸਕੂਲ ਫਤਿਹਗੜ੍ਹ ਸਾਹਿਬ, ਅਸ਼ੋਕਾ ਸੀਨੀਅਰ ਸੈਂਕੰਡਰੀ ਸਕੂਲ ਸਰਹਿੰਦ ਮੰਡੀ ਅਤੇ ਸੀਨੀਅਰ ਸੈਂਕੰਡਰੀ ਸਕੂਲ, ਘੁੰਮਡਗੜ੍ਹ ਵਿਖੇ ਬੱਚਿਆਂ ਨੂੰ ਕੋਰਸਾਂ ਵਿੱਚ ਦਾਖਲਾ ਲੈਣ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਫੀਲਡ ਅਫਸਰ ਗੁਰਸ਼ਬਦਪ੍ਰੀਤ ਸਿੰਘ ਤੇ ਨਿਫਟ ਦੀ ਡਾ: ਦੀਪਾ ਸਾਵਰੀ ਨੇ ਦੱਸਿਆ ਕਿ ਨਿਫਟ ਵਿੱਚ ਤਿੰਨ ਸਾਲਾ ਦਾ ਫੈਸ਼ਨ ਡਿਜਾਇਨ ਤੇ ਟੈਕਸਟਾਈਲ ਡਿਜ਼ਾਇਨ ਦਾ ਕੋਰਸ ਕਰਨ ਵਾਸਤੇ ਅਰਜ਼ੀਆ ਦੀ ਮੰਗ ਕੀਤੀ ਗਈ ਹੈ ਜੋ ਕਿ 15 ਅਗਸਤ ਤੱਕ ਇੰਸਟੀਚਿਊਟ ਦੀ ਵੈਬਸਾਈਟ www.niiftindia.com ਤੇ ਆਨ ਲਾਇਨ ਭਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕੋਈ ਵੀ ਗਰੈਜ਼ੂਏਸ਼ਨ ਪਾਸ ਵਿਦਿਆਰਥੀ 2 ਸਾਲਾਂ ਦੀ ਮਾਰਕੀਟਿੰਗ ਅਤੇ ਮੈਨੇਜਮੈਂਟ ਦੀ ਐਮ.ਐਸ.ਸੀ. ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪੰਜਾਬ ਸਰਕਾਰ ਦੇ ਉਦਯੋਗ ਤੇ ਕਮਰਸ ਵਿਭਾਗ, ਪੰਜਾਬ ਅਧੀਨ ਕੰਮ ਕਰਦੀ ਹੈ ਅਤੇ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਬੱਚਿਆਂ ਨੂੰ ਨਿਫਟ ਵਿੱਚ ਦਾਖਲਾ ਲੈਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੀ ਬਲਾਕ ਪੱਧਰ ਪ੍ਰਸਾਰ ਅਫਸਰ ਅਮਨਦੀਪ ਕੌਰ ਵੱਲੋਂ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਬਾਰੇ ਹੋਰਵਧੇਰੇ ਜਾਣਕਾਰੀ ਨਿਫਟ ਮੋਹਾਲੀ ਵਿਖੇ ਡਾ. ਦੀਪਾ ਸਾਵਰੀ ਫੋਨ ਨੰ: 93164-43030 ਨਾਲ ਸੰਪਰਕ ਕੀਤਾ ਜਾ ਸਕਦਾ ਹੈ।