ਹੁਸ਼ਿਆਰਪੁਰ , 4 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਵਿੱਚ ਨਵੀ ਬਣੀ ਸਰਕਾਰ ਦੇ ਬਣਦਿਆਂ ਹੀ ਪੰਜਾਬ ਵਿੱਚ ਲੁੱਟਾ ਅਤੇ ਗੋਲੀਆਂ ਚੱਲਣਾ ਆਮ ਹੋਗਿਆ ਹੈ। ਆਏ ਦਿਨ ਅਪਰਾਧੀ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤੇ ਕਨੂੰਨ ਦਾ ਕੋਈ ਡਰ ਨਹੀਂ ਰਿਹਾ। ਤਾਜ਼ਾ ਮਾਮਲਾ ਹੁਸਿਆਰਪੁਰ ਦੇ ਬਲਾਕ ਦਸੂਹਾ ਦੇ ਮੁਕਤਸਰ ਪਜਾਮਾ ਕੁੜਤਾ ਹਾਉਸ ਤੇ ਇੱਕ ਵਿਅਕਤੀ ਵਲੋਂ ਮਾਮੂਲੀ ਕੁੜਤੇ ਪਜਾਮੇ ਦੀ ਤਕਰਾਰ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਕੀਤੀ ਤਾਬੜਤੋੜ ਫਾਇਰਿੰਗ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ।ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਵਿੱਚ ਗੋਲੀਆਂ ਚਲਾਉਂਦੇ ਹੋਏ ਉਹ ਵਿਅਕਤੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਲੋਕਾਂ ਨੂੰ ਦਹਿਸ਼ਤ ਵਿਚ ਪਾ ਦਿੱਤਾ।ਪੁਲੀਸ ਵੱਲੋਂ ਤਿੰਨ ਵਿਅਕਤੀਆਂ ਦੇ ਖਿਲਾਫ਼ ਧਾਰਾ 307 ਦੇ ਅਧੀਨ ਮਾਮਲਾ ਦਰਜ ਕੀਤਾ ਹੈ।ਦਸੂਹਾ ਦੇ ਕੌਮੀ ਸ਼ਾਹ ਮਾਰਗ ਤੇ ਪੈਂਦੇ ਮੁਕਤਸਰ ਪਜਾਮਾ ਕੁੜਤਾ ਸ਼ੋ ਰੂਮ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇਕ ਵਿਅਕਤੀ ਵੱਲੋਂ ਆਪਣੇ ਕੁਝ ਸਾਥੀਆਂ ਸਮੇਤ ਇਕ ਕੁੜਤੇ ਪਜਾਮੇ ਦੀ ਖਰੀਦ ਨੂੰ ਲੈਕੇ ਸ਼ੋ ਰੂਮ ਦੇ ਮਾਲਕ ਤੇ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਪਿਸਟਲ ਨਾਲ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
