Home crime ਦਿਨ ਦਿਹਾੜੇ ਅਨਪਛਾਤੇ ਨੌਜਵਾਨਾਂ ਨੇ ਵਪਾਰੀ ਦੇ ਦਫਤਰ ਵੜ ਕੇ ਤੇਜ਼ਧਾਰ ਹਥਿਆਰਾਂ...

ਦਿਨ ਦਿਹਾੜੇ ਅਨਪਛਾਤੇ ਨੌਜਵਾਨਾਂ ਨੇ ਵਪਾਰੀ ਦੇ ਦਫਤਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

27
0

,,ਹਮਲਾਵਰ ਸੀ ਸੀ ਟੀ ਵੀ ਚ ਹੋਏ ਕੈਦ

ਬਟਾਲਾ, 14 ਜੂਨ ( ਅਮਨਦੀਪ ਰੀਹਲ, ਵਿਕਾਸ ਮਠਾੜੂ)-ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਜੁਲਕ ਟ੍ਰੇਡਰਜ ਦੇ ਦਫਤਰ ਚ ਇਕ ਨੌਜਵਾਨ ਵਲੋਂ ਘੁਸ ਕੇ ਦਾਤਰ ਦੇ ਨਾਲ ਜੁਲਕ ਟ੍ਰੇਡਰਜ ਦੇ ਮਾਲਿਕ ਕਮਲ ਜੁਲਕਾ ਉਤੇ ਹਮਲਾ ਕਰਦੇ ਹੋਏ ਉਹਨਾਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਇਹ ਹਮਲਾਵਰ ਭਜਦੇ ਹੋਏ ਸੀ ਸੀ ਟੀ ਵੀ ਚ ਵੀ ਕੈਦ ਹੋ ਗਿਆ।ਜਲਕਾ ਟ੍ਰੇਡਰਜ ਦੇ ਜ਼ਖਮੀ ਮਾਲਿਕ ਕਮਲ ਜੁਲਕਾ ਨੇ ਦਸਿਆ ਕਿ ਉਹ ਆਪਣੇ ਦਫਤਰ ਚ ਬੈਠੇ ਹੋਏ ਸੀ ਕਿ ਇਕ ਨੌਜਵਾਨ ਜਿਸ ਨੇ ਆਪਣੇ ਚੇਹਰੇ ਨੂੰ ਪੀਲੇ ਪਰਨੇ ਨਾਲ ਢੱਕ ਰਖਿਆ ਸੀ ਉਹ ਦਫਤਰ ਅੰਦਰ ਆਉਂਦਾ ਹੈ ਅਤੇ ਬਿਨਾਂ ਕੁਝ ਦੱਸੇ ਕਹੇ ਦਾਤਰ ਨਾਲ ਓਹਨਾਂ ਤੇ ਹਮਲਾ ਕਰਦੇ ਹੋਏ ਉਹਨਾਂ ਨੂੰ ਜ਼ਖਮੀ ਕਰਕੇ ਭੱਜ ਜਾਂਦਾ ਹੈ ਓਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਓਹ ਇਨਸਾਫ ਦੀ ਮੰਗ ਕਰਦੇ ਹੋਏ ਇਨ੍ਹਾਂ ਹੀ ਕਹਿਣਾ ਚਾਹੁੰਦੇ ਹਨ ਕਿ ਐਸੇ ਲੁਟੇਰਾ ਕਿਸਮ ਦੇ ਨੌਵਜਾਨਾ ਤੇ ਪੁਲਿਸ ਨੂੰ ਨਕੇਲ ਕੱਸਣੀ ਚਾਹੀਦੀ ਹੈ ਓਥੇ ਹੀ ਬਟਾਲਾ ਭਾਜਪਾ ਦੇ ਨੇਤਾ ਸੁਰੇਸ਼ ਭਾਟੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਐਸੀਆ ਘਟਨਾਵਾਂ ਤੇ ਪੁਲਿਸ ਨੂੰ ਨਕੇਲ ਕੱਸਣੀ ਚਾਹੀਦੀ ਹੈ ਤਾਂਕਿ ਪੰਜਾਬ ਚ ਪੰਜਾਬੀਆਂ ਦਾ ਜੀਵਨ ਸੁਖਾਲਾ ਹੋ ਸਕੇ

LEAVE A REPLY

Please enter your comment!
Please enter your name here