ਡਾ. ਤਾਜਿੰਦਰ ਸਿੰਘ, ਦੇਸ ਰਾਜ ਕਾਲੀ, ਬਲਵਿੰਦਰ ਗਰੇਵਾਲ, ਡਾਃ ਯੋਗ ਰਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਅਮਰਜੀਤ ਗਰੇਵਾਲ ਦੇ ਖੋਜ ਪੱਤਰ ਸਨ। ਸਭ ਦੇ ਜ਼ਾਵੀਏ ਆਪੋ ਆਪਣੇ ਪਰ ਕਮਾਲ। ਸਭ ਇੱਕ ਦੂ ਇੱਕ ਚੜੰਦੇ। ਪ੍ਰਧਾਨਗੀ ਡਾ. ਸੁਰਜੀਤ ਪਾਤਰ ਦੀ ਸੀ। ਮੈਂ, ਲਖਵਿੰਦਰ ਜੌਹਲ ਵੀ ਸਾਂ ਨਾਲ ਨਾਲ।
ਨਰਿੰਦਰ ਸ਼ਰਮਾ ਐਡਵੋਕੇਟ ਪ੍ਰਧਾਨ ਤੇ ਸੁਖਜੀਤ ਮੁਬਾਰਕ ਦੇ ਹੱਕਦਾ ਹਨ ਸਫ਼ਲ ਸਮਾਗਮ ਲਈ।
ਇਸ ਮੌਕੇ ਗੁਰਚਰਨ ਸਿੰਘ ਭੰਗੂ ਜੀ ਦੀ ਸਵੈ ਜੀਵਨੀ ਵੀ ਲੋਕ ਹਵਾਲੇ ਕੀਤੀ ਗਈ।
ਕਵੀ ਦਰਬਾਰ ਵਿੱਚ ਚੰਗਾ ਕਲਾਮ ਸੁਣਨ ਨੂੰ ਮਿਲਿਆ। ਸਭਾ ਦੇ ਕਵੀਆਂ ਨੇ ਆਪਣਾ ਵਕਤ ਮਹਿਮਾਨਾਂ ਨੂੰ ਦੇ ਦਿੱਤਾ। ਚੰਗੀ ਪਿਰਤ ਹੈ। ਮੁਬਾਰਕਾਂ।
ਗੁਰਭਜਨ ਗਿੱਲ