ਬਰੇਟਾ 27ਫਰਵਰੀ(ਬਿਊਰੋ ਡੇਲੀ ਜਗਰਾਉਂ ਨਿਊਜ਼) ਫਰਨੀਚਰ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੋਨੋਂ ਨੌਜਵਾਨ ਹਰਿਆਣਾ ਦੀ ਜਾਖਲ ਮੰਡੀ ਦੇ ਪਿੰਡ ਸਧਾਣੀ ਦੇ ਰਹਿਣ ਵਾਲੇ ਸਨ। ਘਟਨਾ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਦੀ ਦੱਸੀ ਗਈ ਹੈ। ਪਿੰਡ ਸਧਾਣੀ ਦੇ ਦੋ ਨੌਜਵਾਨ ਮੋਹਨ ਸਿੰਘ ਬਲਜੀਤ ਸਿੰਘ ਬਰੇਟਾ ਦੀ ਇਕ ਫਰਨੀਚਰ ਦੀ ਦੁਕਾਨ ‘ਤੇ ਲੇਬਰ ਦਾ ਕੰਮ ਕਰਦੇ ਸਨ ਜੋ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਮੋਟਰ ਸਾਈਕਲ ਰਾਹੀਂ ਆਪਣੇ ਘਰ ਜਾ ਰਹੇ ਸਨ ਕਿ ਪਿੰਡ ਖੁਡਾਲ ਕਲਾਂ ਦੇ ਨਜਦੀਕ ਸਾਹਮਣੋ ਆ ਰਹੀ ਇੱਕ ਵਰਨਾ ਕਾਰ ਨਾਲ ਸਿੱਧੀ ਟੱਕਰ ਹੋ ਗਈ। ਜਿੱਥੇ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਵਰਨਾ ਕਾਰ ਕੋਲੋਂ ਲੰਘ ਰਹੇ ਪਿੰਡ ਖੁਡਾਲ ਕਲਾਂ ਦੇ ਨਿਵਾਸੀ 3 ਹੋਰ ਮੋਟਰਸਾਈਕਲ ਸਵਾਰਾਂ ਨੂੰ ਵੀ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਵਿਅਕਤੀਆਂ ਦੀ ਲਾਸ਼ ਨੂੰ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਉਪਰੰਤ ਲਾਸ਼ਾਂ ਨੂੰ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗਾ।