ਚੰਡੀਗੜ੍ਹ, 24 ਮਈ ( ਬਿਊਰੋ)-ਥੋੜਾ ਸਮਾਂ ਪਹਿਲਾਂ ਕੈਬਿਨੇਟ ਤੋਂ ਹਟਾਏ ਗਏ ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ਼ ਮੁਕਦਮਾ ਦਰਜ ਕਰਕੇ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਸੀ। ਐਂਟੀ ਕਰੱਪਸ਼ਨ ਬ੍ਰਾਂਚ ਬਠਿੰਡਾ ਦੇ ਵੱਲੋਂ ਸਿੰਗਲਾ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਪੁਲਿਸ ਵੱਲੋਂ ਸਿੰਗਲਾ ਦੇ ਖਿਲਾਫ਼ ਕਰੱਪਸ਼ਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
