Home Political ਬੇਰੋਜ਼ਗਾਰਾਂ ਲਈ ਲਾਹੇਵੰਦ ”ਖਵਾਹਿਸ਼ਾਂ ਦੀ ਉਡਾਨ” ਆਨਲਾਈਨ ਵੈਬੀਨਾਰ 5 ਸਤੰਬਰ ਨੂੰ

ਬੇਰੋਜ਼ਗਾਰਾਂ ਲਈ ਲਾਹੇਵੰਦ ”ਖਵਾਹਿਸ਼ਾਂ ਦੀ ਉਡਾਨ” ਆਨਲਾਈਨ ਵੈਬੀਨਾਰ 5 ਸਤੰਬਰ ਨੂੰ

47
0


–ਰੋਜ਼ਗਾਰ ਅਫ਼ਸਰ ਨੇ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਇਸ ਵੈਬੀਨਾਰ ਨਾਲ ਜੁੜਨ ਦੀ ਕੀਤੀ ਅਪੀਲ
ਮੋਗਾ, 1 ਸਤੰਬਰ: ( ਕੁਲਵਿੰਦਰ ਸਿੰਘ) –
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕਰੀਅਰ ਸਬੰਧੀ ਗਾਈਡੈਂਸ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸੇ ਲੜੀ ਤਹਿਤ ”ਖਵਾਹਿਸ਼ਾਂ ਦੀ ਉਡਾਨ” ਨਾਮ ਦਾ ਆਨਲਾਈਨ ਵੈਬੀਨਾਰ ਮਿਤੀ 5 ਸਤੰਬਰ, 2022 ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ, ਜੋ ਕਿ ਬੇਰੋਜ਼ਗਾਰਾਂ ਅਤੇ ਕਿਸੇ ਵੀ ਤਰ੍ਹਾਂ ਦੀ ਵਿਭਾਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਲੜਕੇ ਲੜਕੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ। ਇਸ ਵੈਬੀਨਾਰ ਵਿੱਚ ਮਾਹਿਰ ਬੁਲਾਰਿਆਂ ਵੱਲੋਂ ਵਿਸ਼ਾ ”ਸਟਰੇਟੇਜੀ ਫਾਰ ਸਕਸੈੱਸ ਇਨ ਪੰਜਾਬ ਸਿਵਲ ਸਰਵਿਸਜ਼ ਇਗਜਾਂਮ (ਪੀ.ਸੀ.ਐਸ.)” ਸਬੰਧੀ ਪ੍ਰੇਰਨਾਦਾਇਕ ਲੈਕਚਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਉਕਤ ਮਿਤੀ ਅਤੇ ਸਮੇਂ ‘ਤੇ ਫੇਸਬੁੱਕ ਲਾਈਵ ਦੇ ਲਿੰਕ https://t.co/nelX1hTkwQ   ਰਾਹੀਂ ਵੈਬੀਨਾਰ ਜੁਆਇਨ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼਼ਤਰ ਮੋਗਾ ਜੋ ਕਿ ਤੀਜ਼ੀ ਮੰਜ਼ਲ, ਝਨਾਬ ਜਿਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਥਿਤ ਹੈ ਵਿਖੇ ਪਹੁੰਚ ਕੇ ਇਸ ਵੈਬੀਨਾਰ ਨੂੰ ਜੁਆਇੰਨ ਕਰ ਸਕਦੇ ਹਨ।
ਅਖੀਰ ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫ਼ਤਰ ਮੋਗਾ ਦੇ ਹੈਲਪਲਾਈਨ ਨੰ: 6239266860 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਵੈਬੀਨਾਰ ਨਾਲ ਜੁੜਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here