Home Health ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਿਤਾ ਵੱਲ ਲਿਜਾ ਰਿਹਾ ਬੀੜ ਚੜਿੱਕ ਦਾ ਹਾਈਟੈੱਕ...

ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਿਤਾ ਵੱਲ ਲਿਜਾ ਰਿਹਾ ਬੀੜ ਚੜਿੱਕ ਦਾ ਹਾਈਟੈੱਕ ਸਬਜ਼ੀ ਕੇਂਦਰ

74
0


–ਤਕਰੀਬਨ 25 ਲੱਖ ਸਬਜ਼ੀਆਂ ਦੀਆਂ ਪਨੀਰੀਆਂ ਕੀਤੀਆਂ ਜਾ ਚੁੱਕੀਆਂ ਹਨ ਸਪਲਾਈ-ਸਹਾਇਕ ਡਾਇਰੈਕਟਰ ਬਾਗਬਾਨੀ
ਮੋਗਾ, 1 ਸਤੰਬਰ: ( ਕੁਲਵਿੰਦਰ ਸਿੰਘ) –
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਤਹਿਤ ਰਾਜ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਮਿਆਰੀ ਕਿਸਮ ਦੀਆਂ ਪਨੀਰੀਆਂ ਮਿੱਟੀ ਰਹਿਤ ਮੀਡੀਆ ਵਿੱਚ ਤਿਆਰ ਕਰਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਾਈਟੈਕ ਸਬਜ਼ੀ ਕੇਂਦਰ, ਜ਼ਿਲ੍ਹਾ ਮੋਗਾ ਦੇ ਪਿੰਡ ਬੀੜ ਚੜਿੱਕ ਵਿਖੇ ਸਥਾਪਿਤ ਕੀਤਾ ਗਿਆ ਹੈ। ਸੈਂਟਰ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁੱਲਤਾ ਵੱਲ ਲਿਜਾਣ ਲਈ ਅਤਿ ਸਹਾਈ ਹੋ ਰਿਹਾ ਹੈ। ਇਹ ਸੈਂਟਰ ਮੋਗਾ ਤੋਂ 17 ਕਿਲੋਮੀਟਰ ਅਤੇ ਮੋਗਾ-ਕੋਟਕਪੂਰਾ ਟੋਲ ਪਲਾਜ਼ਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਸੈਂਟਰ ਤਕਰੀਬਨ ਛੇ ਏਕੜ ਰਕਬੇ ਵਿੱਚ ਬਣਿਆ ਹੋਇਆ ਹੈ।
ਸਂਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਜਤਿੰਦਰ ਸਿੰਘ ਨੇ ਇਸ ਬਰੇ ਦੱਸਿਆ ਕਿ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਨ ਲਈ ਇੱਕ ਏਕੜ ਰਕਬੇ ਵਿੱਚ ਹਾਈਟੈਕ ਨਰਸਰੀ ਯੂਨਿਟ ਸਥਾਪਿਤ ਕੀਤਾ ਗਿਆ ਹੈ। ਇਸ ਵਿੱਚ ਗਰਮੀ ਅਤੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਮਿੱਟੀ ਰਹਿਤ ਪ੍ਰੋ ਟਰੇਆਂ ਵਿੱਚ ਬਹੁਤ ਸਸਤੇ ਰੇਟਾਂ ਉਪਰ ਤਿਆਰ ਕਰਕੇ ਜਿਮੀਦਾਰਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਹਾਈਟੈੱਕ ਸੈਂਟਰ ਵਿੱਚੋਂ ਤੰਦਰੁਸਤ ਮਿਸ਼ਨ ਤਹਿਤ ਕਿਸਾਨ ਘਰੇਲੂ ਬਗੀਚੀ ਲਈ ਵੱਖ-ਵੱਖ ਕਿਸਮ ਦੀਆਂ ਮੌਸਮੀ ਪਨੀਰੀਆਂ ਸਸਤੇ ਰੇਟਾਂ ‘ਤੇ ਖ੍ਰੀਦ ਸਕਦੇ ਹਨ। ਇਸ ਸੈਂਟਰ ਵਿਖੇ ਕਿਸਾਨ ਸਬਜੀਆਂ ਦੇ ਬੀਜ (ਸੀਲਡ ਪੈਕਿਟ) ਦੇ ਕੇ ਆਪਣੀ ਪਨੀਰੀ ਆਰਡਰ ‘ਤੇ ਵੀ ਤਿਆਰ ਕਰਵਾ ਸਕਦੇ ਹਨ ਜਿਸਦਾ ਖਰਚਾ 1.25 ਰੁਪਏ ਤੋਂ 1.50 ਰੁਪਏ ਪ੍ਰਤੀ ਬੂਟਾ ਦੇ ਹਿਸਾਬ ਨਾਲ ਲਿਆ ਜਾਂਦਾ ਹੈ। ਮਿੱਟੀ ਰਹਿਤ ਮੀਡੀਆ ਵਿੱਚ ਤਿਆਰ ਹੋਣ ਕਰਕੇ ਪਨੀਰੀ ਦੀ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ ਅਤੇ ਇਸ ਦੀ ਖੇਤ ਵਿੱਚ ਮਰਨ ਦਰ ਨਾਮਾਤਰ ਹੁੰਦੀ ਹੈ ਅਤੇ ਉਪਜ ਕਈ ਗੁਣਾ ਵਧੇਰੇ ਹੁੰਦੀ ਹੈ। ਇਸ ਸੈਂਟਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਹੁਣ ਤੱਕ ਤਕਰੀਬਨ 25 ਲੱਖ ਸਬਜ਼ੀਆਂ ਦੀਆਂ ਪਨੀਰੀਆਂ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਕਤ ਸੈਂਟਰ ਤੋਂ ਮਿਆਰੀ ਕਿਸਮ ਦੀਆਂ ਸਬਜੀਆਂ ਦੀਆਂ ਪਨੀਰੀਆਂ ਤਿਆਰ ਕਰਵਾਉਣ ਲਈ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਫੋਨ ਉੱਪਰ 94176-92098,82838-23841 ਨੰਬਰਾਂ ਰਾਹੀਂ ਵੀ ਕੇਂਦਰ ਨਾਲ ਰਾਬਤਾ ਬਣਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here