ਲੁਧਿਆਣਾ (ਰਾਜੇਸ ਜੈਨ-ਲਿਕੇਸ ਸ਼ਰਮਾ ) ਚੌਥੇ ਪੜਾਅ ਤਹਿਤ ਜ਼ਿਲ੍ਹੇ ਵਿੱਚ 14 ਅਗਸਤ ਨੂੰ 24 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਮੁੱਖ ਮੰਤਰੀ ਭਗਵਾਨ ਮਾਨ ਲਾਈਵ ਸਟ੍ਰੀਮਿੰਗ ਤਹਿਤ ਇਨ੍ਹਾਂ ਕਲੀਨਿਕਾਂ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 51 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਨਵੇਂ ਕਲੀਨਿਕ ਦੇ ਉਦਘਾਟਨ ਦੀਆਂ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਸ਼ਨੀਵਾਰ ਨੂੰ ਵੀ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਅਤੇ ਫੀਲਡ ਵਿੱਚ ਰੁੱਝੇ ਰਹੇ। ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੀ ਤਰਫ਼ੋਂ ਕਲੀਨਿਕ ਨਾਲ ਜੁੜੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਫ਼ਤਰ ਬੁਲਾ ਕੇ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ | ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪੁਰਾਣਾ ਸੇਵਾ ਕੇਂਦਰ ਵਾਰਡ ਨੰ: 9, ਵਾਰਡ ਨੰ: 13, ਮਿਉਂਸਪਲ ਦਫ਼ਤਰ ਦੁਰਗਾ ਮਾਤਾ ਮੰਦਿਰ, ਵਾਰਡ ਨੰ: 44 ਅਤੇ 45, ਪੁਲਿਸ ਵੂਮੈਨ ਸੈੱਲ ਏਰੀਆ, ਵਾਰਡ ਨੰ: 36, ਵਾਰਡ ਨੰ: 80, ਹੈਬੋਵਾ ਖੁਰਦ, ਰਿਸ਼ੀ ਨਗਰ, ਢੰਡਾਰੀ ਖੁਰਦ ਦੁੱਗਰੀ | ਲਾਈਟ ਵਾਲਾ ਚੌਕ ਨੇੜੇ, ਮੈਂਗੋ ਮੈਨ ਕਲੀਨਿਕ ਖੁੱਲ੍ਹਣ ਵਾਲੇ ਹਨ।