ਜਗਰਾਓਂ, 20 ਸਤੰਬਰ ( ਰਾਜੇਸ਼ ਜੈਨ)-ਸਥਾਨਕ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਗਰਾਉਂ ਵਿੱਚ ਅਮਰਜੀਤ ਕੌਰ ਨੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਮਹਾਪ੍ਰਗਯ ਸਕੂਲ ਤੋਂ ਡਾਇਰੈਕਟਰ ਵਿਸ਼ਾਲ ਜੈਨ, ਮੈਨੇਜਰ ਮਨਜੀਤ ਇੰਦਰ ਕੁਮਾਰ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ, ਅਰਵਿੰਦਰ ਕੌਰ, ਗੁਰਜੀਤ ਸਿੰਘ ਭੱਚੂ ਉਨ੍ਹਾਂ ਨੂੰ ਅਨੁਵਰਤ ਸਕੂਲ ਛੱਡਣ ਗਏ। ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਗੋਲਡੀ ਜੈਨ ਨੇ ਸੀਨੀਅਰ ਅਧਿਆਪਕਾਂ ਸਮੇਤ ਉਨ੍ਹਾਂ ਨੂੰ ਬੂਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੇ ਚੇਅਰਮੈਨ ਅਰਿਹੰਤ ਜੈਨ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਸਕੂਲ ਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੂੰ ਕੁਰਸੀ ਤੇ ਬਿਠਾਉਂਦਿਆਂ ਵਿਸ਼ਾਲ ਜੈਨ, ਡਾਇਰੈਕਟਰ ਮਹਾਪ੍ਰਗਯ ਸਕੂਲ ਨੇ ਸਕੂਲ ਸਟਾਫ਼ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਅਮਰਜੀਤ ਕੌਰ ਦਾ ਅਧਿਆਪਨ ਦੇ ਖੇਤਰ ਵਿੱਚ 36ਸਾਲ ਦਾ ਤਜ਼ੁਰਬਾ ਹੈ ਤੇ ਪਿਛਲੇ ਅੱਠ ਵਰ੍ਹਿਆਂ ਤੋਂ ਮਹਾਪ੍ਰਗਯ ਸਕੂਲ ਵਿੱਚ ਬਤੌਰ ਵਾਈਸ ਪ੍ਰਿੰਸੀਪਲ ਦਾ ਕਾਰਜਭਾਰ ਪੂਰੀ ਨਿਸ਼ਠਾ ਨਾਲ ਨਿਭਾਅ ਰਹੇ ਹਨ।ਮਾਤਰੀ ਸੇਵਾ ਸੰਘ ਵਿੱਚ ਬਤੌਰ ਵਾਈਸ ਪ੍ਰੈਜ਼ੀਡੈਂਟ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਦੇਖ ਰੇਖ ਵਿੱਚ ਸਕੂਲ ਤਰੱਕੀ ਕਰੇਗਾ। ਅਮਰਜੀਤ ਕੌਰ ਨੇ ਉਨ੍ਹਾਂ ਦੀ ਡਾਇਰੈਕਟਰ ਦੇ ਰੂਪ ਵਿੱਚ ਕੀਤੀ ਚੋਣ ਲਈ ਤਹਿ ਦਿਲੋਂ ਆਭਾਰ ਪ੍ਰਗਟਾਉ਼ਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨ ਦੇਹੀ ਨਾਲ ਸਕੂਲ ਦੇ ਵਿਕਾਸ ਲਈ ਕੰਮ ਕਰਨਗੇ । ਇਸ ਮੌਕੇ ਤੇ ਮੈਨੇਜਰ ਮਨਜੀਤ ਇੰਦਰ ਕੁਮਾਰ ਅਤੇ ਅਨੁਵਰਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।