ਜਗਰਾਉਂ, 25 ਫਰਵਰੀ (ਲਿਕੇਸ਼ ਸ਼ਰਮਾਂ, ਧਰਮਿੰਦਰ )- ਵਿਧਾਨ ਸਭਾ ਜਗਰਾਓਂ ਹਲਕੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾ ਪ੍ਰਦਾਨ ਕਰਨਾ ਮੇਰਾ ਫਰਜ ਹੈ। ਜਿਸ ਤਹਿਤ ਜਗਰਾਓ ਂਸ਼ਹਿਰ ਦੇ ਸਮੁੱਚੇ ਵਾਰਡਾਂ ਵਿਚ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸ਼ਨੀਵਾਰ ਨੂੰ ਕੌਂਸਲਰ ਪ੍ਰਮਿੰਦਰ ਕੌਰ ਕਲਿਆਣ ਨਾਲ ਵਾਰਡ ਨੰ-7 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਹੇਠ ਪੰਜਾਬ ਇੱਕ ਨਵੀਂ ਤਰੱਕੀ ਦੀ ਇਬਾਰਤ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੀਆਂ, ਅਕਾਲੀ-ਕਾਂਗਰਸੀ ਸਰਕਾਰਾਂ ਦੀ ਦੇਣ ਭ੍ਰਿਸਟਾਚਾਰ ਤੂੰ ਨੱਥ ਪਾਉਣ ਲਈ ਕਿਸੇ ਵੀ ਭ੍ਰਿਸਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦੇ ਸ਼ਹਿਰ ਜਗਰਾਓਂ ਨੂੰ ਇੱਕ ਨਵੀਂ ਦਿੱਖ ਦੇਣ ਲਈ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਦੋਰਾਨ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਵਿਕਾਸ ਕਾਰਜ ਚੰਗੀ ਕਵਾਲਟੀ ਦੇ ਕਰਵਾਉਣ ਨੂੰ ਤਰਜੀਹ ਦੇਣ। ਇਸ ਦੌਰਾਨ ਵਾਰਡ ਦੀ ਕੌਂਸਲਰ ਪਰਮਿੰਦਰ ਕੌਰ ਕਲਿਆਣ ਅਤੇ ਸਾਬਕਾ ਕੌਂਸਲਰ ਅਮਰ ਨਾਥ ਕਲਿਆਣ ਨੇ ਵਿਧਾਇਕਾ ਮਾਣੂੰਕੇ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲਰ ਸਤੀਸ ਕੁਮਾਰ ਪੱਪੂ, ਕੰਵਰਪਾਲ ਸਿੰਘ, ਕਰਮਜੀਤ ਕੈਂਥ, ਆਪ ਆਗੂ ਗੁਰਪ੍ਰੀਤ ਸਿੰਘ , ਲਖਵੀਰ ਸਿੰਘ ਲੱਖਾ, ਵਿਜੇ ਕਲਿਆਣ, ਨੰਬਰਦਾਰ ਮਹਿੰਦਰਪਾਲ ਸਿੰਘ ਕਲਿਆਣ, ਪਰਮਜੀਤ ਸਿੰਘ, ਜਗਤਾਰ ਸਿੰਘ ਜੱਗਾ, ਸੁਖਦੇਵ ਸਿੰਘ ਆਦਿ ਹਾਜਿਰ ਸਨ ।
