ਜਗਰਾਓ, 5 ਜਨਵਰੀ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਦੇ ਜਨਰਲ ਹਾਊਸ ਦੀ ਸਾਲ 2024 ਦੀ ਪਲੇਠੀ ਮੀਟਿੰਗ ਚੇਅਰਮੈਨ ਗੁਲਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਹੋਈ। ਜਿਸ ਵਿੱਚ ਜਿੱਥੇ ਸਾਲ 2023 ਦਾ ਲੇਖਾ ਜੋਖਾ ਕੀਤਾ ਉੱਥੇ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵਿਚਾਰਾਂ ਵੀ ਹੋਈਆਂ। ਇਸ ਮੌਕੇ ਸੋਸਾਇਟੀ ਦੇ ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਸਾਲ 2023 ਵਿੱਚ ਸੁਸਾਇਟੀ ਦੇ ਹੋਏ ਖ਼ਰਚਿਆਂ ਅਤੇ ਆਮਦਨ ਦੇ ਹਿਸਾਬ ਕਿਤਾਬ ਬਾਰੇ ਮੈਂਬਰਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਿਸ ਨੂੰ ਮੈਂਬਰਾਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਮੀਟਿੰਗ ਵਿੱਚ ਆਏ ਸਮੂਹ ਮੈਂਬਰਾਂ ਦਾ ਹਾਰਦਿਕ ਸਵਾਗਤ ਕਰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਡੀ ਏ ਵੀ ਕਾਲਜ ਜਗਰਾਓਂ ਨੂੰ ਫ਼ਰਨੀਚਰ, ਸਿਵਲ ਹਸਪਤਾਲ ਵਿਖੇ ਧੀਆਂ ਦੀ ਲੋਹੜੀ ਮਨਾਈ ਜਾਵੇਗੀ, 14 ਜਨਵਰੀ ਨੂੰ ਦਿਲ ਦੇ ਰੋਗਾਂ ਦਾ ਚੈੱਕ ਅਪ ਕੈਂਪ, 15 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿੱਚ ਕੱਢੇ ਗਏ ਜਾਣ ਵਾਲੇ ਨਗਰ ਕੀਰਤਨ ਸਮੇਂ ਲੱਡੂਆਂ ਦਾ ਲੰਗਰ, 17 ਜਨਵਰੀ ਨੂੰ ਰਿਕਸ਼ਾ ਚਾਲਕਾਂ ਨੂੰ ਰਾਸ਼ਨ ਵੰਡਣਾ, 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣਾ, 28 ਜਨਵਰੀ ਨੂੰ ਅੱਖਾਂ ਦਾ ਕੈਂਪ, ਚਾਰ ਫਰਵਰੀ ਨੂੰ ਮੈਡੀਕਲ ਚੈੱਕਅਪ ਕੈਂਪ, 11 ਫਰਵਰੀ ਨੂੰ ਖ਼ੂਨ-ਦਾਨ ਕੈਂਪ, 25 ਫਰਵਰੀ ਨੂੰ ਅੱਖਾਂ ਦਾ ਕੈਂਪ, 20 ਫਰਵਰੀ ਨੂੰ ਵਰਿਆਮ ਸਿੰਘ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ, ਜਰਾਬਾਂ, ਬੂਟ ਤੇ ਜਰਸੀਆਂ ਵੰਡਣਾ, 3 ਮਾਰਚ ਨੂੰ ਮੈਡੀਕਲ ਚੈੱਕਅਪ ਕੈਂਪ, 10 ਮਾਰਚ ਨੂੰ ਮੈਡੀਕਲ ਕੈਂਪ, 17 ਮਾਰਚ ਨੂੰ ਸੁਸਾਇਟੀ ਦਾ ਫੈਮਿਲੀ ਮੈਂਬਰਾਂ ਦਾ ਟੂਰ, 24 ਮਾਰਚ ਨੂੰ ਸਮੂਹਿਕ ਕੰਨਿਆਂ ਦਾਨ ਮਹਾਂ ਯੱਗ, 27 ਮਾਰਚ ਨੂੰ ਅੱਖਾਂ ਦਾ ਚੈੱਕ ਅਪ ਕੈਂਪ ਸਿੱਧਵਾਂ ਬੇਟ ਵਿਖੇ 31 ਮਾਰਚ ਨੂੰ ਅੱਖਾਂ ਦਾ ਕੈਂਪ ਜਗਰਾਉਂ ਵਿਖੇ ਲਗਾਉਣ ਤੋਂ ਇਲਾਵਾ ਜਗਰਾਉਂ ਦੇ ਸ਼ਹਿਰ ਵਾਲੇ ਸ਼ਮਸ਼ਾਨ ਘਾਟ ਵਿੱਚ ਭੱਠੀਆਂ ਦਾ ਨਿਰਮਾਣ ਕਰਵਾਉਣ ਦਾ ਸੁਸਾਇਟੀ ਨੇ ਫ਼ੈਸਲਾ ਲਿਆ। ਉਹਨਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰੋਜੈਕਟਾਂ ਵਿੱਚ ਆਪਣੀ ਨੇਕ ਇਨਸਾਨ ਅਨੁਸਾਰ ਨੇਕ ਇੱਛਾ ਅਨੁਸਾਰ ਦਾਨ ਦੇ ਕੇ ਸੁਸਾਇਟੀ ਦੀ ਮਦਦ ਕਰ ਸਕਦੇ ਹਨ। ਇਸ ਮੌਕੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਤੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਵਰਗ ਮਿੱਤਲ, ਪ੍ਰੋਜੈਕਟ ਚੇਅਰਮੈਨ ਕੰਵਲ ਕੱਕੜ, ਪ੍ਰੇਮ ਬਾਂਸਲ. ਪ੍ਰਵੇਸ਼ ਗਰਗ, ਰਾਜੀਵ ਮਿੱਤਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਮਨੋਜ ਮਿੱਤਲ, ਆਰ ਕੇ ਗੋਇਲ, ਰਾਕੇਸ਼ ਸਿੰਗਲਾ, ਗੋਪਾਲ ਗੁਪਤਾ, ਡਾ: ਭਾਰਤ ਭੂਸ਼ਣ ਬਾਂਸਲ, ਪਰਵੀਨ ਮਿੱਤਲ, ਮੁਕੇਸ਼ ਗੁਪਤਾ, ਯੋਗਰਾਜ ਗੋਇਲ, ਵਿਕਾਸ ਕਪੂਰ, ਰਾਜਨ ਸਿੰਗਲਾ, ਮੁਕੇਸ਼ ਮਲਹੋਤਰਾ, ਜਗਦੀਪ ਸਿੰਘ, ਵਿਸ਼ਾਲ ਗੋਇਲ ਆਦਿ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਸੋਸਾਇਟੀ ਵਿੱਚ ਦੋ ਨਵੇਂ ਮੈਂਬਰ ਰਾਜੀਵ ਮਿੱਤਲ ਤੇ ਮਨੋਜ ਮਿੱਤਲ ਦਾ ਸੁਸਾਇਟੀ ਵਿੱਚ ਸ਼ਾਮਿਲ ਹੋਣ ਤੇ ਭਰਵਾਂ ਸਵਾਗਤ ਕੀਤਾ ਗਿਆ।