ਨਜਾਇਜ ਕਬਜ਼ੇ ਕਰਕੇ ਸੜਕਾਂ ਨੂੰ ਰੋਕਿਆ, ਰਾਹਗੀਰ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਖਤਰਾ
ਲੁਧਿਆਣਾ, 20 ਸਤੰਬਰ ( ਵਿਕਾਸ ਮਠਾੜੂ )-ਪਰਵਾਸੀਆਂ ਵਲੋਂ ਪੰਜਾਬੀਆਂ ਉਤੇ ਹਮਲੇ ਦੀਆਂ ਖਬਰਾਂ ਤੁਸੀਂ ਜਰੂਰ ਪੜੀਆਂ ਦੇਖੀਆਂ ਹੋਣਗੀਆਂ ਅਤੇ ਪੰਜਾਬ ਦਾ ਕੋਈਂ ਸ਼ਹਿਰ ਪਿੰਡ ਨਹੀਂ ਜਿੱਥੇ ਇੰਨਾ ਦੀ ਭਰਮਾਰ ਨਾ ਹੋਵੇ। ਹੁਣ ਇਨ੍ਹਾਂ ਵਲੋਂ ਨਜਾਇਜ਼ ਕਬਜਿਆਂ ਵੱਲ ਰੁਖ ਕਰ ਲਿਆ ਹੈ। ਜਿਸਦੀ ਵੱਡੀ ਮਿਸਾਲ ਹੈ ਹਲਕਾ ਲੁਧਿਆਣਾ ਦੱਖਣੀ, ਜਿਥੇ ਇੰਨਾ ਪਰਵਾਸੀਆਂ ਨੇ ਵੱਡੀ ਪੱਧਰ ਤੇ ਸੜਕਾਂ ਦੇ ਕਿਨਾਰੇ ਕਬਜੇ ਜਮਾ ਲਏ ਹਨ। ਇਹ ਨਜਾਇਜ਼ ਕਬਜੇਂ ਹੁਣ ਸ਼ੇਰਪੁਰ ਰੋਡ ਤੋਂ ਢੰਡਾਰੀ ਕਲਾਂ ਸੜਕ ਤੇ ਦੋਵੇਂ ਪਾਸੇ ਤੱਕ ਫੈਲ ਚੁੱਕੇ ਹਨ। ਜਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਪਰਵਾਸੀ ਕੂੜਾ ਚੁਗਣ ਦਾ ਕੰਮ ਕਰਦੇ ਹਨ। ਜਿੰਨਾ ਵਲੋਂ ਕੂੜੇ ਤੇ ਲਿਫਾਫਿਆਂ ਨੂੰ ਇਕੱਠੇ ਕਰਕੇ ਰੋਜਾਨਾ ਹੀ ਅੱਗ ਲੱਗਾ ਦਿੱਤੀ ਜਾਂਦੀ ਹੈ । ਜਿਸ ਨਾਲ ਹਰ ਵੇਲੇ ਜ਼ਹਿਰੀਲਾ ਧੂਆਂ ਰਾਹਗੀਰਾਂ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ। ਓਥੇ ਹੀ ਨਜ਼ਦੀਕੀ ਰਿਹਾਇਸ਼ੀ ਲੋਕਾਂ ਨੂੰ ਜ਼ਹਿਰ ਮਿਲੇ ਧੂੰਏ ਵਿਚ ਸਾਹ ਲੈਣ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ। ਮਰਾਕਫੈਡ ਦੇ ਗੋਦਾਮ ਦੇ ਬਾਹਰ ਟਰਾਂਸਫ਼ਾਰਮਰ ਦੇ ਹੇਠਾਂ ਢੇਰ ਨੂੰ ਲਗਾਈ ਜਾਂਦੀ ਅੱਗ ਕਿਸੇ ਵੇਲੇ ਵੀ ਵੱਡਾ ਹਾਦਸਾ ਹੋਣ ਦਾ ਖਤਰਾ ਬਣ ਸਕਦੀ ਹੈ। ਇਲਾਕਾ ਨਿਵਾਸੀ ਗੁਰਿੰਦਰ ਸਿੰਘ, ਹਰਬੰਸ ਸਿੰਘ, ਮੋਨੂੰ ਕੁਮਾਰ, ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਕਈ ਵਾਰ ਐਮ ਐਲ ਏ ਰਜਿੰਦਰਪਾਲ ਕੌਰ ਨੂੰ ਇਸ ਵਾਰੇ ਸ਼ਿਕਾਇਤ ਕੀਤੀ ਗਈ। ਪਰ ਕਿਸੇ ਅਧਿਆਰੀ ਵਲੋਂ ਕੋਈਂ ਕਾਰਵਾਈ ਨਹੀਂ ਕੀਤੀ ਗਈ । ਉਹਨਾਂ ਹੋਰ ਦੱਸਿਆ ਕਿ ਇੰਨਾ ਪਰਵਾਸੀਆਂ ਦੇ ਨਜਾਇਜ਼ ਕਬਜ਼ਿਆਂ ਵਾਲੇ ਥਾਂ ਤੇ ਬਿਜਲੀ ਦੇ ਮੀਟਰ ਤੱਕ ਵੀ ਲੱਗੇ ਹੋਏ ਹਨ, ਜੋ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਮੁਮਕਿਨ ਹਨ। ਰਾਜਨੀਤਿਕ ਲੋਕ ਇਨ੍ਹਾਂ ਨੂੰ ਆਪਣਾ ਵੱਟ ਬੈਂਕ ਸਮਝਕੇ ਹੀ ਹਰ ਤਰ੍ਹਾਂ ਦੀ ਖੁੱਲ੍ਹ ਦੇ ਰਹੇ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਇਸ ਇਲਾਕੇ ਵਿਚੋਂ ਨਜਾਇਜ਼ ਕਬਜੇ ਖਤਮ ਕਰਵਾਏ ਜਾਣ। ਗੰਗਦੀ ਦੇ ਢੇਰਾਂ ਨੂੰ ਰੋਜਾਨਾ ਲਗਾਈ ਜਾਣ ਵਾਲੀ ਅੱਗ ਬੰਦ ਕਰਵਾਈ ਜਾਵੇ।
ਰੀ ਰਹਿਣਾ ਹੈ ਵਿਧਾਇਕ ਦਾ-
ਇਸ ਸੰਬੰਧੀ ਵਿਧਾਇਕ ਰਜਿੰਦਰਪਾਲ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਕੇ ਵਿਚ ਕੂੜੇ ਦੀ ਸਮਸਿਆ ਕਾਫੀ ਹੱਦ ਤੱਕ ਹਲ ਕਰ ਲਈ ਗਈ ਹੈ। ਗਿੱਲਾ ਅਤੇ ਸੁੱਕਾ ਕੂੜਾ ਉਠਾਉ੍ਵਣ ਲਈ ਵਿਸ਼ੇਸ਼ ਗੱਡੀਆਂ ਲਗਾਈਆਂ ਗਈਆਂ ਹਨ। ਜੇਕਰ ਕਿਸੇ ਵੀ ਹਲਕੇ ਵਿਚ ਇਹ ਗੱਡੀ ਨਹੀਂ ਪਹੁੰਚ ਰਹੀ ਉਹ ਮੇਰੇ ਨਾਲ ਸੰਪਰਕ ਕਰਕੇ ਜਾਣਕਾਰੀ ਦੇਣ ਤਾਂ ਜੋ ਉਸ ਹਲਕੇ ਵਿਚ ਵੀ ਕੂੜਾ ਉਠਾਉਣ ਵਾਲੀਆਂ ਗੱਡੀਆਂ ਲਗਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸ਼ੇਰਪੁਰ ਰੋਡ ਤੋਂ ਢੰਡਾਰੀ ਕਲਾਂ ਤੱਕ ਝੁੱਗੀਆਂ ਗਾ ਮਾਮਲਾ ਹੈ ਸ਼ੇਰਪੁਰ ਤੋਂ ਲੈ ਕੇ ਦਿੱਲੀ ਰੋਡ ਤੱਕ 450 ਦੇ ਕਰੀਬ ਝੁੱਗੀਆਂ ਹਟਾ ਦਿਤੀਆਂ ਗਈਆਂ ਹਨ। ਬਾਕੀ ਜੋ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਜਲਦੀ ਹਟਾ ਦਿਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਸ਼ੇਰਪੁਰ ਕਲਾਂ ਅਤੇ ਢੰਡਾਰੀ ਵਿਖੇ 9 ਕੰਪੈਸਟਰ ਲਗਾਏ ਜਾ ਰਹੇ ਹਨ। ਜਿਥੇ ਗਿੱਲਾ ਸੱਕਾ ਕੂੜਾ ਅਲੱਗ ਕਰਕੇ ਜਰੂਰਤ ਅਨੁਸਾਰ ਉਪਯੋਗ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪਬਲਿਕ ਨੂੰ ਵੀ ਇਸ ਮਾਮਲੇ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨ੍ਹਾਂ ਕੋਈ ਵੀ ਮੁਹਿਮ ਸਫਲ ਨਹੀਂ ਹੋ ਸਕਦੀ। ਗਿੱਲੇ ਅਤੇ ਸੁੱਕੇ ਕੂੜੇ ਸੰਬੰਧੀ ਜਾਗਰੂਕ ਕਰਨ ਲਈ ਉਹ ਸਮਾਜਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿਮ ਚਲਾ ਰਹੇ ਹਨ ਤਾਂ ਜੋ ਲੋਕ ਅਪਣੇ ਘਰਾਂ ਦਾ ਕੂੜਾ ਦੋ ਤਰ੍ਹਾਂ ਦੇ ਡਸਟਬਿਨ ਵਿਚ ਪਾਉਣ।