ਹੁਸ਼ਿਆਰਪੁਰ,(ਰਿਤੇਸ਼ ਭੱਟ-ਬੋਬੀ ਸਹਿਜਲ): ਹੁਸ਼ਿਆਰਪੁਰ ਦੇ ਇਕ ਹੀ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾਹ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਚਾਰੋ ਲੋਕ ਟਾਂਡਾ ਉੜਮੁੜ ਦੇ ਹਾਰਸੀ ਪਿੰਡ ਨਾਲ ਸਬੰਧਿਤ ਹਨ।ਡਾਕਟਰ ਰਣਧੀਰ ਸਿੰਘ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਿਥੇ ਅੱਜ ਤੜਕਸਾਰ ਆਈ ਖ਼ਬਰ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਕਿ ਚਾਰੋ ਜੀਆਂ ਦੀਆਂ ਲਾਸ਼ਾਂ ਬਦਾਮਾਂ ਦੇ ਬਾਗ ਵਿੱਚੋਂ ਮਿਲੀ ਹੈ । ਜਿਥੇ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ, ਉਥੇ ਹੀ ਮ੍ਰਿਤਕ ਲੋਕ ਦੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਇਆ ਹੋਇਆ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਘਾਟਾ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ। ਪੂਰਾ ਪਰਿਵਾਰ ਮਿਲਾਪੜਾ ਪਰਿਵਾਰ ਹੈ ਅਤੇ ਕਿਸੇ ਵਿਅਕਤੀ ਨਾਲ ਇਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ।