ਜਗਰਾਓਂ, 13 ਅਪ੍ਰੈਲ ( ਵਿਕਾਸ ਮਠਾੜੂ )-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮੂਹ ਸਟਾਫ਼, ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਿਚਕਾਰ ਇਸ ਦਿਨ ਨਾਲ ਸੰਬੰਧਿਤ ਫੈਂਨਸੀ ਡਰੈੱਸ ਮੁਕਾਬਲਾ, ਜਮਾਤ ਚੌਥੀਂ ਤੋਂ ਛੇਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਵਿਤਾ ਉਚਾਰਨ, ਸੱਤਵੀਂ ਤੋਂ ਅੱਠਵੀਂ ਲੇਖ ਲਿਖਣ, ਨੌਵੀਂ ਦਸਵੀਂ ਵਿਚਕਾਰ ਦਸਤਾਰ ਬੰਦੀ ਅਤੇ ਗਿਆਰ੍ਹਵੀ ਬਾਰ੍ਹਵੀ ਵਿਚਕਾਰ ਪੇਂਟਿੰਗ ਮੁਕਾਬਲਾ ਕਰਵਾ ਕੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸ਼ਰਧਾ ਭਾਵਨਾ ਨਾਲ ਗੁਰੁ ਦੇ ਅਤੁੱਟ ਲੰਗਰ ਵਰਤੇ। ਅਤੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਸਕੂਲ ਦੇ ਕੀਰਤਨੀ ਜੱਥੇ ਵੱਲੋਂ ਸ਼ਬਦ ਪੜ੍ਹ ਕੇ ਅਨੰਦਮਈ ਬਾਣੀ ਨਾਲ ਮੰਤਰ ਮੁਗਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਮੁੱਚੀ ਮਨੁੱਖਤਾ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਮੁਕਾਬਕਾਂ ਦਿੱਤੀਆਂ ਅਤੇ ਗੁਰੂ ਸਾਹਿਬ ਦੇ ਸਾਜੇ ਪੰਜ ਪਿਆਰਿਆਂ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਉਤਸ਼ਾਹ ਨਾਲ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਉਹਨਾਂ ਦੱਸਿਆ ਕਿ ਅਸੀਂ ਬੱਚਿਆਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਕਰਕੇ ਹਰ ਦਿਨ ਤਿਉਹਾਰ ਨੂੰ ਮਹੱਤਤਾ ਦਿੰਦੇ ਹਾਂ ਤਾਂ ਜੋ ਇਹ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿਣ। ਗੁਰੂ ਸਾਹਿਬ ਦੀ ਆਪਾਰ ਕਿਰਪਾ ਸਦਕਾ ਅੱਜ ਦਾ ਭਾਗਾਂ ਭਰਿਆ ਦਿਨ ਹਰ ਵਿਦਿਆਰਥੀ ਨੂੰ ਆਪਣੇ ਨਾਲ ਜੋੜਨ ਦਾ ਬਲ ਬਖਸ਼ੀ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਸ:ਸਤਵੀਰ ਸਿੰਘ ਸੇਖੋਂ ਨੇ ਸਮੂਹ ਸੰਗਤਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ।ਬਲੌਜ਼ਮਜ਼ ਵੱਲੋਂ